ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਕਿ ਭਾਰਤ-ਪਾਕਿਸਤਾਨ ਵਿਸ਼ਵ ਕੱਪ ‘ਚ ਆਹਮੋ-ਸਾਹਮਣੇ ਹਨ

Jun 15 2019 04:25 PM
ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਕਿ ਭਾਰਤ-ਪਾਕਿਸਤਾਨ ਵਿਸ਼ਵ ਕੱਪ ‘ਚ ਆਹਮੋ-ਸਾਹਮਣੇ ਹਨ

ਦਿੱਲੀ:

ਆਈਸੀਸੀ ਵਰਡਲ ਕੱਪ 2019 ਚੱਲ ਰਿਹਾ ਹੈ, ਜਿਸ ‘ਚ ਭਾਰਤ ਨੇ ਹੁਣ ਤਕ ਦੋ ਮੈਚ ਜਿੱਤੇ ਹਨ ਅਤੇ ਤੀਜਾ ਮੈਚ ਬਾਰਸ਼ ਦੀ ਭੇਂਟ ਚੜ੍ਹ ਚੁੱਕਿਆ ਹੈ। ਹੁਣ ਫੈਨਸ ਨੂੰ ਭਾਰਤ-ਪਾਕਿ ਦਰਮਿਆਨ ਹੋਣ ਵਾਲੇ ਚੌਥੇ ਮੇਚ ਦੀ ਬੇਸਬਰੀ ਨਾਲ ਉਡੀਕ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਵ੍ਹੱਟਸਐਪ ‘ਤੇ ਹੁਣ ਤੋਂ ਹੀ ਤਰ੍ਹਾਂ ਤਰ੍ਹਾਂ ਦੇ ਮਜ਼ਾਕੀਆ ਸੰਦੇਸ਼ ਫਾਰਵਰਡ ਹੋਣੇ ਸ਼ੁਰੂ ਹੋ ਗਏ ਹਨ।
ਅਜਿਹੇ ‘ਚ ਇਸ ਮੁਬਕਲੇ ਤੋਂ ਪਹਿਲਾਂ ਸਾਬਕਾ ਪਾਕਿਸਤਾਨੀ ਖਿਡਾਰੀ ਵਸੀਮ ਅਕਰਮ ਨੇ ਦੋਵਾਂ ਦੇਸ਼ਾਂ ਦੇ ਫੈਨਸ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਨੇ ਫੈਨਸ ਨੂੰ ਇਸ ਮੈਚ ਦਾ ਸ਼ਾਂਤੀ ਨਾਲ ਆਨੰਦ ਮਾਣਨ ਦੀ ਸਲਾਹ ਦਿੱਤੀ ਹੈ। ਅਕਰਮ ਇਸ ਸਮੇਂ ਇੰਗਲੈਂਡ ‘ਚ ਹਨ ਅਤੇ ਕਮੈਂਟੈਟਰ ਹਨ। ਉਨ੍ਹਾਂ ਨੇ ਦੋਵਾਂ ਦੇਸ਼ਾਂ ‘ਚ ਹੋਣ ਵਾਲੇ ਮੈਚ ਨੂੰ ਮਹਾਂਮੁਕਾਬਲਾ ਕਰਾਰ ਦਿੱਤਾ ਹੈ।
ਦੋਵਾਂ ਦੇਸ਼ਾਂ ‘ਚ ਰਾਜਨੀਤੀਕ ਤਨਾਅ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਸ ਮੈਚ ਨੂੰ ਸਥਿਤੀ ਨੂੰ ਭੜਕਾਉਣ ਦੇ ਲਈ ਇੱਕ ਜ਼ਰੀਆ ਬਣਾਉਣ ਦੀ ਬਜਾਏ ਮੈਚ ਦਾ ਆਨੰਦ ਲੈਣ ਦੀ ਗੱਲ ਕੀਤੀ ਹੈ। ਵਸੀਮ ਨੇ ਕਿਹਾ, “ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਕਿ ਭਾਰਤ-ਪਾਕਿਸਤਾਨ ਵਿਸ਼ਵ ਕੱਪ ‘ਚ ਆਹਮੋ-ਸਾਹਮਣੇ ਹਨ ਅਤੇ ਇੱਕ ਅਰਬ ਲੋਕ ਇਸ ਮੈਚ ਨੂੰ ਦੇਖ ਰਹੇ ਹੋਣਗੇ।” ਉਨ੍ਹਾਂ ਅੱਗੇ ਕਿਹਾ, “ਇੱਕ ਟੀਮ ਹਾਰੇਗੀ ਅਤੇ ਇੱਕ ਜਿੱਤੇਗੀ। ਇਸ ਲਈ ਸ਼ਾਂਤ ਰਹੋ, ਇਸ ਮੈਚ ਨੂੰ ਇੱਕ ਜੰਗ ਦੀ ਤਰ੍ਹਾਂ ਨਾ ਦੇਖਿਆ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹੈ ਕਿ ਇਸ ਮੈਚ ਤੋਂ ਬਾਰਸ਼ ਦੂਰ ਰਹੇ। ਫੈਨਸ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।” ਓਲਡ ਟ੍ਰੈਫਰਡ ਦੇ ਮੈਦਾਨ ‘ਚ ਹੋਣ ਵਾਲੇ ਇਸ ਮੈਚ ਦੀਆਂ ਸਾਰੀਆਂ ਟਿਕਟਾਂ ਵਿੱਕ ਚੁੱਕੀਆਂ ਹਨ।

© 2016 News Track Live - ALL RIGHTS RESERVED