ਜਸਪ੍ਰੀਤ ਬੁਮਰਾਹ ਸਭ ਤੋਂ ਘੱਟ ਮੈਚਾਂ ਵਿੱਚ 50 ਟੈਸਟ ਵਿਕਟਾਂ ਲੈਣ ਵਾਲਾ ਪਹਿਲੇ ਭਾਰਤੀ

Aug 24 2019 05:08 PM
ਜਸਪ੍ਰੀਤ ਬੁਮਰਾਹ ਸਭ ਤੋਂ ਘੱਟ ਮੈਚਾਂ ਵਿੱਚ 50 ਟੈਸਟ ਵਿਕਟਾਂ ਲੈਣ ਵਾਲਾ ਪਹਿਲੇ ਭਾਰਤੀ

ਨਾਰਥ ਸਾਊਂਡ (ਐਂਟੀਗਾ):

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਭ ਤੋਂ ਘੱਟ ਮੈਚਾਂ ਵਿੱਚ 50 ਟੈਸਟ ਵਿਕਟਾਂ ਲੈਣ ਵਾਲਾ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਇਹ ਉਪਲਬਧੀ ਭਾਰਤ ਤੇ ਵੈਸਟਇੰਡੀਜ਼ ਦੇ ਖਿਲਾਫ ਜਾਰੀ ਪਹਿਲੇ ਟੈਸਟ ਕ੍ਰਿਕੇਟ ਮੈਚ ਦੇ ਦੂਜੇ ਦਿਨ ਹਾਸਲ ਕੀਤੀ। ਬੁਮਰਾਹ ਨੇ ਟੈਸਟ ਕ੍ਰਿਕੇਟ ਵਿੱਚ ਆਪਣਾ 50ਵਾਂ ਸ਼ਿਕਾਰ ਡੇਰੇਨ ਬ੍ਰਾਵੋ ਨੂੰ ਬਣਾਇਆ।
ਜਸਪ੍ਰੀਤ ਬੁਮਰਾਹ ਨੇ 50 ਟੈਸਟ ਵਿਕਟਾਂ ਲੈਣ ਦਾ ਕਾਰਨਾਮਾ ਮਹਿਜ਼ 11 ਮੈਂਚਾਂ ਵਿੱਚ ਕੀਤਾ। ਇਸ ਤਰ੍ਹਾਂ ਨਾਲ ਉਸ ਨੇ ਭਾਰਤੀ ਤੇਜ਼ ਗੇਂਦਬਾਜ਼ਾਂ ਵਿੱਚ ਇਸ ਮੁਕਾਮ 'ਤੇ ਸਭ ਤੋਂ ਤੇਜ਼ ਪਹੁੰਚਣ ਦੇ ਵੇਂਕਟੇਸ਼ ਪ੍ਰਸਾਦ ਤੇ ਮੋਹੰਮਦ ਸ਼ਮੀ (ਦੋਵੇਂ 13 ਟੈਸਟ ਮੈਚ) ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਭਾਰਤ ਵੱਲੋਂ ਸਭ ਤੋਂ ਘੱਟ ਮੈਚਾਂ ਵਿੱਚ 50 ਵਿਕਟਾਂ ਲੈਣ ਦਾ ਰਿਕਾਰਡ ਹਾਲੇ ਵੀ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ (9 ਮੈਚ) ਦੇ ਨਾਂ ਹੈ। ਉਸ ਦੇ ਬਾਅਦ ਲੈੱਗ ਸਪਿਨਰ ਅਨਿਲ ਕੁੰਬਲੇ (10 ਮੈਚ) ਤੇ ਨਰੇਂਦਰ ਹਿਰਵਾਨੀ, ਆਫ ਸਪਿੰਨਰ ਹਰਭਜਨ ਸਿੰਘ ਤੇ ਬੁਮਰਾਹ (ਤਿੰਨੋਂ 11 ਮੈਚ) ਦਾ ਨੰਬਰ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED