ਬੱਚਿਆਂ ਦੀ ਸੁਰੱਖਿਆ ਲਈ ਨਵੇਕਲਾ ਕਦਮ ਚੁੱਕਿਆ

ਬੱਚਿਆਂ ਦੀ ਸੁਰੱਖਿਆ ਲਈ ਨਵੇਕਲਾ ਕਦਮ ਚੁੱਕਿਆ

ਮਿਊਨਿਖ:

ਜਰਮਨ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਲਈ ਨਵੇਕਲਾ ਕਦਮ ਚੁੱਕਿਆ ਹੈ। ਇੱਥੋਂ ਦੀ ਚਾਂਸਲਰ ਏਂਜਲਾ ਮਰਕਲ ਦੀ ਸਰਕਾਰ ਨੇ ਸੰਸਦ ‘ਚ ਬਿੱਲ ਪੇਸ਼ ਕੀਤਾ ਹੈ। ਇਸ ਤਹਿਤ ਬੱਚਿਆਂ ਦਾ ਸਕੂਲ ‘ਚ ਐਡਮਿਸ਼ਨ ਕਰਾਉਣ ਤੋਂ ਪਹਿਲਾਂ ਮਾਤਾ-ਪਿਤਾ ਲਈ ਉਨ੍ਹਾਂ ਦਾ ਵੈਕਸੀਨੇਸ਼ਨ (ਟੀਕਾਕਰਨ) ਕਰਵਾਉਣਾ ਜ਼ਰੂਰੀ ਹੈ। ਅਜਿਹਾ ਨਾ ਹੋਣ ‘ਤੇ ਮਾਂ-ਪਿਓ ‘ਤੇ 2500 ਯੂਰੋ ਯਾਨੀ 2 ਲੱਖ ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਜੇਕਰ ਸੰਸਦ ‘ਚ ਬਿੱਲ ਪਾਸ ਹੋ ਜਾਂਦਾ ਹੈ ਤਾਂ ਐਡਮਿਸ਼ਨ ਸਮੇਂ ਪੇਰੈਂਟਸ ਨੂੰ ਬੱਚਿਆਂ ਦਾ ਵੈਕਸੀਨੇਸ਼ਨ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਬੱਚਿਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਰਮਨ ਦੇ ਸਿਹਤ ਮੰਤਰੀ ਜੇਂਸ ਸਪਾਹਨ ਮੁਤਾਬਕ, ਸਰਕਾਰ ਵੱਲੋਂ ਇਹ ਬਿੱਲ ਪਾਸ ਕਰਨ ਦਾ ਮਕਸਦ ਬੱਚਿਆਂ ਨੂੰ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਣਾ ਹੈ।
ਅਸਲ ‘ਚ ਯੂਰਪ ‘ਚ ਬੱਚਿਆਂ ‘ਚ ਖਸਰਾ ਤੇਜ਼ੀ ਨਾਲ ਫੈਲ ਰਿਹਾ ਹੈ। ਜਰਮਨੀ ‘ਚ ਹਾਲਾਤ ਗੰਭੀਰ ਹਨ। ਪਿਛਲ਼ੇ ਸਾਲ ਮਾਰਚ ਤੋਂ ਲੈ ਕੇ ਇਸ ਸਾਲ ਫਰਵਰੀ ਤਕ ਜਰਮਨੀ ‘ਚ ਖਸਰੇ ਦੇ 651 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਬਾਅਦ 4 ਮਹੀਨੇ ਪਹਿਲਾਂ ਖਸਰੇ ਦੇ 429 ਮਾਮਲੇ ਪਾਏ ਗਏ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED