ਹੁਣ ਨੇਪਾਲ ਨੇ ਦੋ ਸੌ ਦੇ ਨੋਟ ਨੂੰ ਵੀ ਬੈਨ ਕਰ ਦਿੱਤਾ

ਹੁਣ ਨੇਪਾਲ ਨੇ ਦੋ ਸੌ ਦੇ ਨੋਟ ਨੂੰ ਵੀ ਬੈਨ ਕਰ ਦਿੱਤਾ

ਨਵੀਂ ਦਿੱਲੀ:

ਨੇਪਾਲ ਸਰਕਾਰ ਵੱਲੋਂ ਭਾਰਤੀ ਵੱਡੇ ਨੋਟਾਂ ‘ਤੇ ਪਾਬੰਦੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨੇਪਾਲ ਨੇ ਪਹਿਲਾਂ ਦੋ ਹਜ਼ਾਰ ਤੇ ਪੰਜ ਸੌ ਦੇ ਨੋਟ ‘ਤੇ ਪਾਬੰਦੀ ਲਾਈ ਸੀ। ਇਸ ਤੋਂ ਬਾਅਦ ਹੁਣ ਨੇਪਾਲ ਨੇ ਦੋ ਸੌ ਦੇ ਨੋਟ ਨੂੰ ਵੀ ਬੈਨ ਕਰ ਦਿੱਤਾ ਹੈ।
ਨੇਪਾਲ ਦੇ ਸੂਚਨਾ ਤੇ ਸੰਚਾਰ ਮੰਤਰੀ ਗੋਕੁਲ ਬਾਸਕੋਟਾ ਨੇ ਵੀਰਵਾਰ ਨੂੰ ਕਾਠਮੰਡੂ ‘ਚ ਹੋਈ ਮੰਤਰੀ ਪ੍ਰੀਸ਼ਦ ਦੀ ਬੈਠਕ ‘ਚ ਭਾਰਤੀ ਕਰੰਸੀ ਦੇ ਦੋ ਸੌ ਦੇ ਨੋਟ ‘ਤੇ ਪਾਬੰਦੀ ਦਾ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਹੁਣ ਦੋ ਹਜ਼ਾਰ ਤੇ ਪੰਜ ਸੌ ਰੁਪਏ ਦੇ ਨਾਲ ਭਾਰਤੀ ਦੋ ਸੌ ਦੇ ਨੋਟ ਕਿਸੇ ਵੀ ਸਰਕਾਰੀ, ਅਰਧ ਸਰਕਾਰੀ ਤੇ ਵਪਾਰਕ ਸੰਸਥਾਵਾਂ ‘ਚ ਵੈਲਿਡ ਨਹੀਂ ਹੋਣਗੇ।
ਭਾਰਤੀ ਨੋਟਾਂ ‘ਤੇ ਲੱਗੇ ਬੈਨ ਦਾ ਕਾਰਨ ਨੇਪਾਲ ‘ਚ ਲਗਾਤਾਰ ਫੜੇ ਜਾ ਰਹੇ ਨਕਲੀ ਨੋਟ ਹਨ। ਇਹ ਵੀ ਹੈ ਕਿ ਨੇਪਾਲ ‘ਚ ਭਾਰਤੀ ਨੋਟਾਂ ਦੀ ਅਸਲੀ ਤੇ ਨਕਲੀ ਦੀ ਪਛਾਣ ਲਈ ਕੋਈ ਵੀ ਆਧਾਰ ਨਹੀਂ। ਮੰਤਰੀ ਗੋਕੁਲ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਚੁੱਕਣਾ ਜ਼ਰੂਰੀ ਸੀ।

© 2016 News Track Live - ALL RIGHTS RESERVED