ਬਿਜਲੀ ਮਹਿਕਮੇ ਨੇ 90 ਹਜ਼ਾਰ, 45 ਹਜ਼ਾਰ ਤੇ 25 ਹਜ਼ਾਰ ਰੁਪਏ ਤਕ ਦੇ ਬਿੱਲ ਭੇਜੇ

Jul 30 2019 04:21 PM
ਬਿਜਲੀ ਮਹਿਕਮੇ ਨੇ 90 ਹਜ਼ਾਰ, 45 ਹਜ਼ਾਰ ਤੇ 25 ਹਜ਼ਾਰ ਰੁਪਏ ਤਕ ਦੇ ਬਿੱਲ ਭੇਜੇ

ਫਰੀਦਕੋਟ:

ਅਕਸਰ ਹੀ ਪੰਜਾਬ ਬਿਜਲੀ ਵਿਭਾਗ ਆਮ ਲੋਕਾਂ ਨੂੰ ਬਿਜਲੀ ਦੇ ਜ਼ਬਰਦਸਤ ਝਕਟੇ ਦਿੰਦਾ ਰਹਿੰਦਾ ਹੈ। ਅਜਿਹਾ ਹੀ ਇੱਕ ਝਟਕਾ ਹਾਲ ਹੀ ‘ਚ ਵਿਭਾਗ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਮੁਖੀਆ ਦੇ ਲੋਕਾਂ ਨੂੰ ਦਿੱਤਾ ਗਿਆ ਹੈ। ਜਿੱਥੇ ਲੋਕਾਂ ਨੇ ਜਦੋਂ ਆਪਣੇ ਬਿਜਲੀ ਦੇ ਬਿੱਲ ਦੇਖੇ ਤਾਂ ਉਨ੍ਹਾਂ ਨੂੰ 440ਵਾਟ ਦਾ ਝਟਕਾ ਲੱਗਿਆ।
ਫਰੀਦਕੋਟ ਦੇ ਪਿੰਡ ਕੋਟਸਖੀਆ ‘ਚ ਕਰੀਬ 40-50 ਗਰੀਬ ਪਰਿਵਾਰ ਹਨ ਜਿਨ੍ਹਾਂ ਨੂੰ ਬਿਜਲੀ ਮਹਿਕਮੇ ਨੇ 90 ਹਜ਼ਾਰ, 45 ਹਜ਼ਾਰ ਤੇ 25 ਹਜ਼ਾਰ ਰੁਪਏ ਤਕ ਦੇ ਬਿੱਲ ਭੇਜੇ ਹਨ। ਇਸ ਤੋਂ ਬਾਅਦ ਲੋਕ ਹੈਰਾਨ ਹਨ ਤੇ ਪ੍ਰੇਸ਼ਾਨ ਵੀ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਗਰੀਬ ਹਨ ਤੇ ਦਿਹਾੜੀ ਕਰ ਆਪਣਾ ਗੁਜ਼ਾਰਾ ਕਰਦੇ ਹਨ। ਉਹ ਬਿਜਲੀ ਦੇ ਇੰਨੇ ਜ਼ਿਆਦਾ ਆਏ ਬਿੱਲ ਕਿਵੇਂ ਭਰਨਗੇ।
ਮਹਿੰਗਾਈ ਵੱਧ ਹੋਣ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਵੀ ਮਸਾਂ ਹੀ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕਰ ਇਸ ਵੱਲ਼ ਖਾਸ ਧਿਆਨ ਦੇਣ ਨੂੰ ਕਿਹਾ ਹੈ। ਉਧਰ ਬਿਜਲੀ ਵਿਭਾਗ ਦੇ ਐਸਡੀਓ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੁਣ ਤਕ ਪਿੰਡ ਦਾ ਕੋਈ ਵੀ ਵਿਅਕਤੀ ਸ਼ਿਕਾਇਤ ਲੈ ਕੇ ਨਹੀਂ ਪਹੁੰਚਿਆ।

© 2016 News Track Live - ALL RIGHTS RESERVED