ਫ਼ਿਲਮ ‘ਬਾਲਾ’ ਦਾ ਟ੍ਰੇਲਰ ਰਿਲੀਜ਼

Oct 11 2019 01:32 PM
ਫ਼ਿਲਮ ‘ਬਾਲਾ’ ਦਾ ਟ੍ਰੇਲਰ ਰਿਲੀਜ਼

ਮੁੰਬਈ:

ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨ ਦੀ ਫ਼ਿਲਮ ‘ਬਾਲਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਆਯੁਸ਼ ਇੱਕ ਅਜਿਹੇ ਸ਼ਖ਼ਸ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ ਜੋ ਵਾਲ ਝੜਨ ਦੀ ਸਮੱਸਿਆ ਦਾ ਸ਼ਿਕਾਰ ਹੈ।
ਫ਼ਿਲਮ ਦੀ ਕਹਾਣੀ ਉੱਤਰ ਪ੍ਰਦੇਸ਼ ‘ਤੇ ਆਧਾਰਤ ਹੈ। ਇਸ ਦੇ ਟ੍ਰੇਲਰ ਦੀ ਸ਼ੁਰੂਆਤ ਹੁੰਦੀ ਹੈ ਦੇਸ਼ ‘ਚ ਦਿੱਤੇ ਜਾਣ ਵਾਲੇ ਮੈਟ੍ਰੋਮੋਨੀਅਲ ਐਡਸ ਤੋਂ। ਇਸ ‘ਚ ਉਨ੍ਹਾਂ ਨਾਲ ਭੂਮੀ ਪੇਡਨੇਕਰ ਵੀ ਨਜ਼ਰ ਆ ਰਹੀ ਹੈ। ਸੀਨ ‘ਚ ਆਯੁਸ਼ਮਾਨ ਖੁਰਾਨਾ ਗੋਰੇ ਹੋਣ ਦੀ ਕਿਸੇ ਕਰੀਮ ਦਾ ਇਸ਼ਤਿਹਾਰ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਦੇ ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਉਹ ਵਾਲ ਝੜਨ ਤੇ ਨਵੇਂ ਵਾਲ ਨਾ ਆਉਣ ਕਰਕੇ ਕਾਫੀ ਪ੍ਰੇਸ਼ਾਨ ਹਨ।

ਫ਼ਿਲਮ ‘ਚ ਆਯੁਸ਼ਮਾਨ ਤੇ ਭੂਮੀ ਨਾਲ ਯਾਮੀ ਗੌਤਮ ਵੀ ਅਹਿਮ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਯਾਮੀ ਤੇ ਆਯੁਸ਼ਮਾਨ ਸੱਤ ਸਾਲ ਪਹਿਲਾਂ ਫ਼ਿਲਮ ‘ਵਿੱਕੀ ਡੋਨਰ’ ‘ਚ ਨਜ਼ਰ ਆਏ ਸੀ। ਫ਼ਿਲਮ ਦੀ ਜ਼ਿਆਦਾ ਸ਼ੂਟਿੰਗ ਕਾਨਪੁਰ ‘ਚ ਹੋਈ ਹੈ ਜਿਸ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED