ਸੋਨਾਕਸ਼ੀ ਦੇ ਫ਼ਿਲਮ ‘ਚ ਲੁੱਕ ਦੀ ਝਲਕ ਵੇਖਣ ਨੂੰ ਮਿਲੀ

Sep 28 2019 08:03 PM
ਸੋਨਾਕਸ਼ੀ ਦੇ ਫ਼ਿਲਮ ‘ਚ ਲੁੱਕ ਦੀ ਝਲਕ ਵੇਖਣ ਨੂੰ ਮਿਲੀ

ਮੁੰਬਈ:

ਸੈਫ ਅਲੀ ਖ਼ਾਨ ਦੀ ਫ਼ਿਲਮ ‘ਲਾਲ ਕਪਤਾਨ’ ਦੇ ਹੁਣ ਤਕ ਦੋ ਟ੍ਰੇਲਰ ਰਿਲੀਜ਼ ਹੋ ਚੁੱਕੇ ਹਨ। ਇਸ ਦੇ ਪਹਿਲੇ ਟ੍ਰੇਲਰ ‘ਚ ਸੋਨਾਕਸ਼ੀ ਸਿਨ੍ਹਾ ਦੀ ਆਵਾਜ਼ ਸੁਣਨ ਨੂੰ ਮਿਲੀ ਸੀ। ਪਰ ਬੀਤੇ ਦਿਨੀਂ ਸੋਨਾਕਸ਼ੀ ਦੇ ਫ਼ਿਲਮ ‘ਚ ਲੁੱਕ ਦੀ ਝਲਕ ਵੇਖਣ ਨੂੰ ਮਿਲੀ। ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਸੋਨਾਕਸ਼ੀ ਦੀ ਫਸਟ ਲੁੱਕ ਨੂੰ ਰਿਲੀਜ਼ ਕੀਤਾ। ਜਿਸ ਬਾਰੇ ਡਾਈਰੈਕਟਰ ਨਵਦੀਪ ਸਿੰਘ ਨੇ ਕਿਹਾ ਕਿ ਫ਼ਿਲਮ ‘ਚ ਸੋਨਾਕਸ਼ੀ ਦੀ ਖਾਸ ਥਾਂ ਹੈ।
ਫ਼ਿਲਮ ਦੇ ਆਫੀਸ਼ੀਅਲ ਪੋਸਟਰ ‘ਚ ਸੋਨਾਕਸ਼ੀ ਦਾ ਅੱਧਾ ਚਿਹਰਾ ਨਕਾਬ ਨਾਲ ਢੱਕਿਆ ਹੋਇਆ ਹੈ। ਸੋਨਾ ਦੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਨਵਦੀਪ ਨੇ ਕਿਹਾ, 'ਇਹ ਇੱਕ ਅਹਿਮ ਕਿਰਦਾਰ ਹੈ। ਸਪੈਸ਼ਲ ਅਪੀਅਰੈਂਸ ਹੈ, ਪਰ ਬੇਹੱਦ ਜ਼ਰੂਰੀ। ਮੈਂ ਜ਼ਿਆਦ ਖੁਲਾਸਾ ਨਾ ਕਰਦੇ ਹੋਏ ਸਿਰਫ ਇਹ ਕਹਾਂਗਾ ਕਿ ਇਹ ਫ਼ਿਲਮ ‘ਚ ਗਲੈਮਰ ਜੁੜੇਗਾ।'
ਫ਼ਿਲਮ ‘ਲਾਲ ਕਪਤਾਨ’ ‘ਚ ਸੈਫ ਅਲੀ ਖ਼ਾਨ ਲੀਡ ਰੋਲ ‘ਚ ਨਜ਼ਰ ਆਉਣਗੇ। ਫ਼ਿਲਮ ਨੂੰ ਆਨੰਦ ਐਲ ਰਾਏ ਤੇ ਇਰੌਸ ਨੇ ਮਿਲਕੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 18 ਅਕਤੂਬਰ ਨੂੰ ਰਿਲੀਜ਼ ਹੋਵੇਗੀ।

© 2016 News Track Live - ALL RIGHTS RESERVED