ਸੋਨੇ ਦਾ ਰੇਟ 1,113 ਰੁਪਏ ਵਧ ਕੇ 37,920 ਰੁਪਏ ਪ੍ਰਤੀ 10 ਗ੍ਰਾਮ

ਸੋਨੇ ਦਾ ਰੇਟ 1,113 ਰੁਪਏ ਵਧ ਕੇ 37,920 ਰੁਪਏ ਪ੍ਰਤੀ 10 ਗ੍ਰਾਮ

ਨਵੀਂ ਦਿੱਲੀ:

ਸੋਨੇ ਦੀ ਕੀਮਤ ਬੁੱਧਵਾਰ ਨੂੰ ਰਿਕਾਰਡ ਪੱਧਰ 'ਤੇ ਪਹੁੰਚ ਗਈ। ਦਿੱਲੀ ਵਿੱਚ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦਾ ਰੇਟ 1,113 ਰੁਪਏ ਵਧ ਕੇ 37,920 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਰੇਂਦਰ ਜੈਨ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਉੱਚਾ ਭਾਅ ਹੈ।ਇਸ ਦੇ ਨਾਲ ਹੀ 99.5 ਫੀਸਦੀ ਸ਼ੁੱਧ ਸੋਨੇ ਦੀ ਕੀਮਤ 1,115 ਰੁਪਏ ਵਧ ਕੇ 37,750 ਰੁਪਏ ਹੋ ਗਈ। ਅੰਤਰ ਰਾਸ਼ਟਰੀ ਮਾਰਕਿਟ ਵਿੱਚ ਉਛਾਲ ਤੇ ਸਥਾਨਕ ਸੁਨਿਆਰਿਆਂ ਵੱਲੋਂ ਲਗਾਤਾਰ ਖਰੀਦ ਕਾਰਨ ਭਾਅ ਵਿੱਚ ਵਾਧਾ ਹੋਇਆ ਹੈ।ਐਚਡੀਐਫਸੀ ਸਿਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਦੇ ਅਨੁਸਾਰ ਅਮਰੀਕਾ-ਚੀਨ ਵਪਾਰ ਯੁੱਧ ਕਾਰਨ ਆਲਮੀ ਆਰਥਿਕਤਾ ਬਾਰੇ ਅਨਿਸ਼ਚਿਤਤਾ ਬਣੀ ਹੋਈ ਹੈ। ਇਸ ਲਈ ਇੱਕ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਵਿੱਚ ਨਿਵੇਸ਼ ਵਧ ਰਿਹਾ ਹੈ। ਨਿਊਯਾਰਕ ਵਿੱਚ ਸੋਨੇ ਦੀ ਕੀਮਤ ਬੁੱਧਵਾਰ ਨੂੰ 1,487.20 ਡਾਲਰ ਪ੍ਰਤੀ ਔਂਸ ਦਰਜ ਕੀਤੀ ਗਈ।ਬੁੱਧਵਾਰ ਨੂੰ ਦਿੱਲੀ ਵਿੱਚ ਚਾਂਦੀ ਦੀ ਕੀਮਤ 'ਚ 650 ਰੁਪਏ ਦਾ ਇਜ਼ਾਫਾ ਹੋਇਆ। ਇਸ ਦੇ ਨਾਲ ਹੀ ਚਾਂਦੀ ਦਾ ਭਾਅ ਵਧ ਕੇ 43,670 ਰੁਪਏ ਪ੍ਰਤੀ ਕਿੱਲੋ ਹੋ ਗਿਆ। ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ ਦੀਆਂ ਕੀਮਤਾਂ ਵਧੀਆਂ ਹਨ। ਹਫਤਾਵਾਰੀ ਡਿਲੀਵਰੀ ਲਈ ਚਾਂਦੀ ਦਾ ਵਾਅਦਾ ਭਾਅ 694 ਰੁਪਏ ਚੜ੍ਹ ਕੇ 42,985 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ।

© 2016 News Track Live - ALL RIGHTS RESERVED