ਖਾਣਾ ਨਾ ਦੇਣ ਤੇ ਕੁਟਮਾਰ ਕਰਨ ਦਾ ਇਲਜ਼ਾਮ

ਖਾਣਾ ਨਾ ਦੇਣ ਤੇ ਕੁਟਮਾਰ ਕਰਨ ਦਾ ਇਲਜ਼ਾਮ

ਪਟਨਾ:

ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਰਾਏ ਨੇ ਰਾਬੜੀ ਦੇਵੀ ਤੇ ਮੀਸਾ ਭਾਰਤੀ 'ਤੇ ਖਾਣਾ ਨਾ ਦੇਣ ਤੇ ਕੁਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਹੁਣ ਲਾਲੂ ਪ੍ਰਸਾਦ ਯਾਦਵ ਦੀ ਵੱਡੀ ਧੀ ਮੀਸਾ ਭਾਰਤੀ ਨੇ ਇਸ ਮਾਮਲੇ ਵਿਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੀਸਾ ਨੇ ਕਿਹਾ ਹੈ ਕਿ ਉਸ ਦੇ ਖਿਲਾਫ ਲਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਇਹ ਸਿਆਸਤ ਤੋਂ ਪ੍ਰੇਰਿਤ ਹੈ।

ਤੇਜ ਪ੍ਰਤਾਪ ਯਾਦਵ ਦੀ ਵੱਡੀ ਭੈਣ ਮੀਸਾ ਭਾਰਤੀ ਨੇ ਦੱਸਿਆ ਕਿ ਉਹ ਈਦ ਤੋਂ ਲੈ ਕੇ ਹੁਣ ਤੱਕ ਸਿਰਫ ਤਿੰਨ ਵਾਰ ਅਦਾਲਤ ਦੇ ਕੰਮ ਲਈ ਹੀ ਪਟਨਾ ਗਈ ਹੈ। ਉਸ ਨੇ ਕਿਹਾ ਕਿ ਜਿਸ ਦਿਨ ਉਹ ਪਟਨਾ ਗਈ ਸੀ, ਉਸੇ ਦਿਨ ਸ਼ਾਮ ਨੂੰ ਵਾਪਸ ਵੀ ਆ ਗਈ ਸੀ। ਮੀਸਾ ਭਾਰਤੀ ਨੇ ਦੱਸਿਆ ਕਿ ਇਨ੍ਹਾਂ ਤਿੰਨ ਵਾਰ ਦੀ ਯਾਤਰਾ ਵਿੱਚ ਉਹ ਨਾ ਤਾਂ ਐਸ਼ਵਰਿਆ ਨੂੰ ਮਿਲੀ ਅਤੇ ਨਾ ਹੀ ਉਸ ਨਾਲ ਕੋਈ ਗੱਲਬਾਤ ਹੋਈ।

 

© 2016 News Track Live - ALL RIGHTS RESERVED