ਮਾਈਗ੍ਰੇਸ਼ਨ ਅਥਾਰਟੀ ਨੇ 311 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ

Oct 17 2019 01:29 PM
ਮਾਈਗ੍ਰੇਸ਼ਨ ਅਥਾਰਟੀ ਨੇ 311 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ

ਨਵੀਂ ਦਿੱਲੀ:

ਮੈਕਸੀਕੋ ਦੀ ਮਾਈਗ੍ਰੇਸ਼ਨ ਅਥਾਰਟੀ ਨੇ 311 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਹੈ। ਇਸ ‘ਚ ਇੱਕ ਮਹਿਲਾ ਵੀ ਸ਼ਾਮਲ ਹੈ। ਅਸਲ ‘ਚ ਮੈਕਸੀਕੋ ਦੇਸ਼ ਭਰ ‘ਚ ਗੈਰ-ਕਾਨੂੰਨੀ ਨਾਗਰਿਕਾਂ ਦੀ ਜਾਂਚ ਕਰ ਰਿਹਾ ਹੈ ਜੋ ਬਗੈਰ ਕਿਸੇ ਕਾਨੂੰਨੀ ਆਗਿਆ ਦੇ ਸੀਮਾ ਪਾਰ ਤੋਂ ਆਏ ਹਨ। ਇਸ ਲਈ ਅਮਰੀਕਾ ਵੱਲੋਂ ਦਬਾਅ ਬਣਾਇਆ ਗਿਆ ਹੈ। ਬੁੱਧਵਾਰ ਨੂੰ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (ਆਈਐਨਐਮ) ਵੱਲੋਂ ਪ੍ਰੈੱਸ ਨੋਟ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਗਈ।

ਪ੍ਰੈੱਸ ਨੋਟ ਮੁਤਾਬਕ ਜਿਨ੍ਹਾਂ ਭਾਰਤੀਆਂ ਕੋਲ ਦੇਸ਼ ‘ਚ ਰਹਿਣ ਦੀ ਇਜਾਜ਼ਤ ਨਹੀਂ ਸੀ, ੳਨ੍ਹਾਂ ਨੂੰ ਤੋਲੁਕਾ ਸਿਟੀ ਇੰਟਰਨੈਸ਼ਨਲ ਏਅਰਪੋਰਟ ਬੋਇੰਗ 747 ਏਅਰਕ੍ਰਾਫਰ ਰਾਹੀਂ ਨਵੀਂ ਦਿੱਲੀ ਭੇਜ ਦਿੱਤਾ ਗਿਆ। ਜੂਨ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਮੈਕਸੀਕੋ ਸੀਮਾ ਰਾਹੀਂ ਅਮਰੀਕਾ ‘ਚ ਆਉਣ ਵਾਲੇ ਲੋਕਾਂ ਦੀ ਐਂਟਰੀ ‘ਤੇ ਜੇਕਰ ਰੋਕ ਨਹੀਂ ਲਾਈ ਗਈ ਤਾਂ ਸਾਰੇ ਮੈਕਸੀਕੋ ਆਯਾਤਾਂ ‘ਤੇ ਟੈਰਿਫ ਲਾ ਦਿੱਤਾ ਜਾਵੇਗਾ।
ਪ੍ਰੈੱਸ ਰਿਲੀਜ਼ ‘ਚ ਅੱਗੇ ਕਿਹਾ ਗਿਆ ਹੈ ਕਿ ਸਭ ਦੀ ਮਦਦ ਨਾਲ ਮਾਈਗ੍ਰੇਸ਼ਨ ਦੇ ਸਖ਼ਤ ਨਿਯਮਾਂ ਤੋਂ ਬਾਅਦ ਲੋਕਾਂ ਨੂੰ ਵਾਪਸ ਭੇਜਣ ਦਾ ਕੰਮ ਪੂਰਾ ਹੋਇਆ। ਫੈਡਰਲ ਮਾਈਗ੍ਰੇਸ਼ਨ ਏਜੰਟ ਤੇ ਨੈਸ਼ਨਲ ਗਾਰਡ ਨਾਲ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਅਕਾਯੁਕੈਨ ਮਾਈਗ੍ਰੇਸ਼ਨ ਸਟੇਸ਼ਨ 'ਤੇ ਇਨ੍ਹਾਂ ਦੀ ਪਛਾਣ ਕਰਨ ਭੇਜਿਆ ਗਿਆ ਤਾਂ ਜੋ ਇਨ੍ਹਾਂ ਨੂੰ ਸਬੰਧਤ ਥਾਂਵਾਂ ‘ਤੇ ਭੇਜਿਆ ਜਾ ਸਕੇ।

© 2016 News Track Live - ALL RIGHTS RESERVED