ਪਿਆਜ਼ ਦਾ ਥੋਕ ਮੁੱਲ 4500 ਰੁਪਏ ਪ੍ਰਤੀ ਕੁਇੰਟਲ ਤਕ ਪਹੁੰਚ ਗਿਆ

Sep 23 2019 12:16 PM
ਪਿਆਜ਼ ਦਾ ਥੋਕ ਮੁੱਲ 4500 ਰੁਪਏ ਪ੍ਰਤੀ ਕੁਇੰਟਲ ਤਕ ਪਹੁੰਚ ਗਿਆ

ਨਵੀਂ ਦਿੱਲੀ:

ਪਿਆਜ਼ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਹੁਣ ਗਾਹਕਾਂ ਲਈ ਮੁਸੀਬਤ ਖੜ੍ਹੀ ਹੋ ਰਹੀ ਹੈ। ਕਰਨਾਟਕ, ਆਂਧਰਾ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਕਾਰਨ ਫਸਲਾਂ ਦੇ ਖਰਾਬ ਹੋਣ ਨਾਲ ਮੰਡੀਆਂ ਵਿੱਚ ਆਮਦ ਵਿੱਚ ਕਮੀ ਆਈ ਹੈ। ਘੱਟ ਆਮਦ ਕਾਰਨ ਪਿਆਜ਼ ਦੀਆਂ ਕੀਮਤਾਂ ਵਧੀਆਂ ਹਨ ਜਿਸ ਦਾ ਅਸਰ ਪੂਰੇ ਦੇਸ਼ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਰੋਜ਼ ਵਰਤੇ ਜਾਣ ਵਾਲੇ ਪਿਆਜ ਦੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ। ਦੀਵਾਲੀ ਤੱਕ ਪਿਆਜ਼ ਸੈਂਕੜਾ ਲਾ ਸਕਦੇ ਹਨ।
ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਵੀ ਮੀਂਹ ਕਾਰਨ ਪਿਆਜ਼ ਦੀ ਫ਼ਸਲ ਖ਼ਰਾਬ ਹੋਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਉਂ ਵਿੱਚ ਪਿਆਜ਼ ਦਾ ਥੋਕ ਮੁੱਲ 4500 ਰੁਪਏ ਪ੍ਰਤੀ ਕੁਇੰਟਲ ਤਕ ਪਹੁੰਚ ਗਿਆ ਹੈ, ਜਦਕਿ ਦਿੱਲੀ ਮੰਡੀ ਵਿੱਚ ਇਹੀ ਕੀਮਤ 5000 ਰੁਪਏ ਕੁਇੰਟਲ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਿਆਜ਼ 50-60 ਰੁਪਏ ਪ੍ਰਤੀ ਕਿੱਲੋ ਜਾਂ ਇਸ ਤੋਂ ਵੱਧ ਦੀ ਕੀਮਤ 'ਤੇ ਖ੍ਰੀਦਿਆ ਜਾ ਰਿਹਾ ਹੈ। ਦਿੱਲੀ ਵਿੱਚ ਪਿਆਜ਼ ਦਾ ਪ੍ਰਚੂਨ ਭਾਅ 65 ਰੁਪਏ ਕਿੱਲੋ ਦੇ ਪੱਧਰ 'ਤੇ ਪਹੁੰਚ ਗਿਆ ਹੈ।
ਸਤੰਬਰ 2015 ਤੋਂ ਬਾਅਦ ਦੇ ਚਾਰ ਸਾਲਾਂ ਵਿੱਚ, ਪਿਆਜ਼ ਦੀਆਂ ਕੀਮਤਾਂ ਵਿੱਚ ਇੰਨੀ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਓਂ ਕ੍ਰਿਸ਼ੀ ਉਪਜ ਮੰਡੀ ਦੇ ਡਾਇਰੈਕਟਰ ਤੇ ਸਾਬਕਾ ਪ੍ਰਧਾਨ ਜੈਦੱਤ ਸੀਤਾਰਾਮ ਹੋਲਕਰ ਦਾ ਕਹਿਣਾ ਹੈ ਕਿ ਪਹਿਲੀ ਸਤੰਬਰ ਨੂੰ ਪਿਆਜ਼ ਦੀਆਂ ਕੀਮਤਾਂ ਦੋ ਹਜ਼ਾਰ ਤੋਂ ਲੈ ਕੇ 2.5 ਹਜ਼ਾਰ ਪ੍ਰਤੀ ਕੁਇੰਟਲ ਤੱਕ ਸੀਨ। ਇਸ ਦੇ ਨਾਲ ਹੀ 21 ਸਤੰਬਰ ਨੂੰ ਕੀਮਤ ਚਾਰ ਹਜ਼ਾਰ ਤੋਂ 4500 ਰੁਪਏ ਕੁਇੰਟਲ ਹੋ ਗਈ ਹੈ।
ਇਸ ਵੇਲੇ ਬਾਜ਼ਾਰ ਵਿੱਚ ਤਕਰੀਬਨ 20 ਹਜ਼ਾਰ ਕੁਇੰਟਲ ਪਿਆਜ਼ ਆ ਰਿਹਾ ਹੈ। ਹੋਲਕਰ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਪਿਆਜ ਦੀ ਮੰਗ ਵਧ ਰਹੀ ਹੈ ਪਰ ਕਰਨਾਟਕ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਤੋਂ ਪਿਆਜ਼ ਦੀ ਆਮਦ ਘਟ ਆ ਰਹੀ ਹੈ। ਜੇ ਇਹ ਜਾਰੀ ਰਿਹਾ ਤਾਂ ਦੀਵਾਲੀ ਤੱਕ ਪਿਆਜ਼ ਦਾ ਥੋਕ ਭਾਅ 6500 ਰੁਪਏ ਕੁਇੰਟਲ ਤੋਂ ਅੱਠ ਹਜ਼ਾਰ ਰੁਪਏ ਕੁਇੰਟਲ ਤੱਕ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਖਪਤਕਾਰਾਂ ਨੂੰ ਇਹ 90-100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਮਿਲੇਗਾ।

© 2016 News Track Live - ALL RIGHTS RESERVED