ਧਮਾਕਿਆਂ ‘ਚ ਹੁਣਤਕ 62 ਨਮਾਜ਼ਿਆਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਜ਼ਖ਼ਮੀ

Oct 19 2019 01:52 PM
ਧਮਾਕਿਆਂ ‘ਚ ਹੁਣਤਕ 62 ਨਮਾਜ਼ਿਆਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਜ਼ਖ਼ਮੀ

ਕਾਬੁਲ:

ਪੂਰਬੀ ਅਫਗਾਨੀਸਤਾਨ ‘ਚ ਸ਼ੁੱਕਰਵਾਰ ਨੂੰ ਇੱਕ ਮਸਜਿਦ ‘ਚ ਹੋਏ ਧਮਾਕਿਆਂ ‘ਚ ਹੁਣਤਕ 62 ਨਮਾਜ਼ਿਆਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਸ਼ੁੱਕਰਵਾਰ ਦੀ ਨਮਾਜ਼ ਲਈ ਮਸਜਿਦ ‘ਚ ਭਾਰੀ ਗਿਣਤੀ ‘ਚ ਲੋਕ ਮੌਜੂਦ ਸੀ। ਇਨ੍ਹਾਂ ਧਮਾਕਿਆਂ ਦੀ ਜ਼ਿੰਮੇਦਾਰੀ ਅਜੇ ਤਕ ਕਿਸੇ ਨੇ ਨਹੀ ਲਈ।
ਨਾਂਗਰਹਾਰ ਖੇਤਰ ਦੇ ਗਵਰਨਰ ਦੇ ਬੁਲਾਰੇ ਅਤਾਉੱਲਾ ਖੋਗਿਆਨੀ ਨੇ ਦੱਸਿਆ ਕਿ ਹਸਕਾ ਮੇਨਾ ਜ਼ਿਲ੍ਹੇ ਦੇ ਜਾਵ ਦਾਰਾ ਇਲਾਕੇ ਦੀ ਮਸਜਿਦ ਅੰਦਰ ਕਈ ਵਿਸਫੋਟ ਹੋਏ। ਧਮਾਕਿਆਂ ‘ਚ ਮਸਜਿਦ ਦੀ ਛੱਤ ਪੂਰੀ ਤਰ੍ਹਾਂ ਢਹਿ ਗਈ। ਇਲਾਕੇ ਦੀ ਕਮੇਟੀ ਮੈਂਬਰ ਸੋਹਰਾਬ ਕਾਦਰੀ ਨੇ ਦੱਸਿਆ ਕਿ ਸੌ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ‘ਚ ਕਈਆਂ ਦੀ ਹਾਲਤ ਗੰਭਰਿ ਹੈ। ਅਜਿਹੇ ‘ਚ ਮਰਣ ਵਾਲਿਆਂ ਦੀ ਗਿਣਤੀ ‘ਚ ਵੀ ਵਾਧਾ ਹੋ ਸਕਦਾ ਹੈ।

ਧਮਾਕੇ ਨਾਲ ਮਸਜਿਦ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇਸ ਧਮਾਕੇ ਦੀ ਜ਼ਿੰਮੇਦਾਰੀ ਅਜੇ ਤਕ ਕਿਸੇ ਨੇ ਨਹੀ ਲਈ ਹੈ। ਨਿਊਜ਼ ਏਜੰਸੀ ਟੋਲੋ ਮੁਤਾਬਕ ਤਾਲਿਬਾਨ ਨੇ ਕਿਹਾ ਹੈ ਕਿ ਇਸ ਘਟਨਾ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ।

© 2016 News Track Live - ALL RIGHTS RESERVED