ਵਿਧਾਇਕਾਂ ਨੂੰ ਪੀਣ ਲਈ ਸਿਰਫ ਅੱਧਾ ਗਲਾਸ ਪਾਣੀ ਮਿਲੇਗਾ

ਵਿਧਾਇਕਾਂ ਨੂੰ ਪੀਣ ਲਈ ਸਿਰਫ ਅੱਧਾ ਗਲਾਸ ਪਾਣੀ ਮਿਲੇਗਾ

ਲਖਨਊ:

ਦੇਸ਼ ਦਾ ਇੱਕ ਵੱਡਾ ਹਿੱਸਾ ਲਗਾਤਾਰ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ, ਇਸੇ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਪਾਣੀ ਬਚਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਦੇ ਤਹਿਤ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਧਾਇਕਾਂ ਨੂੰ ਪੀਣ ਲਈ ਸਿਰਫ ਅੱਧਾ ਗਲਾਸ ਪਾਣੀ ਮਿਲੇਗਾ। ਦੁਬਾਰਾ ਮੰਗਣ 'ਤੇ ਹੀ ਉਨ੍ਹਾਂ ਨੂੰ ਪਾਣੀ ਦਿੱਤਾ ਜਾਏਗਾ। ਤਰਕ ਇਹ ਹੈ ਕਿ ਇੰਝ ਕਰਨ ਨਾਲ ਪਾਣੀ ਦੀ ਬਚਤ ਹੋਏਗੀ।
ਮੁੱਖ ਸਕੱਤਰ ਪ੍ਰਦੀਪ ਦੁਬੇ ਨੇ ਜਾਰੀ ਹੁਕਮ ਵਿੱਚ ਕਿਹਾ ਹੈ ਕਿ ਪਾਣੀ ਦੀ ਸੰਭਾਲ ਦੇ ਉਦੇਸ਼ ਲਈ ਮਾਨਯੋਗ ਚੇਅਰਮੈਨ ਲੈਜਿਸਲੇਟਿਵ ਅਸੈਂਬਲੀ ਵੱਲੋਂ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਵਿਧਾਨ ਸਭਾ ਅਸੈਂਬਲੀ ਵਿੱਚ ਸਿਰਫ ਅੱਧਾ ਗਲਾਸ ਪਾਣੀ ਦਿੱਤਾ ਜਾਵੇਗਾ। ਬਹੁਤ ਵਾਰ ਇਹ ਵੇਖਿਆ ਗਿਆ ਹੈ ਕਿ ਪੂਰੇ ਭਰੇ ਹੋਏ ਪਾਣੀ ਦੇ ਗਿਲਾਸ ਦੀ ਵਰਤੋਂ ਨਹੀਂ ਹੁੰਦੀ। ਹੋਰ ਲੋੜ ਪੈਣ 'ਤੇ ਹੀ ਫਿਰ ਤੋਂ ਪਾਣੀ ਦਿੱਤਾ ਜਾਏਗਾ।
ਦਰਅਸਲ ਇਸ ਗਰਮੀ ਵਿੱਚ ਦੇਸ਼ ਨੂੰ ਪਾਣੀ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ। ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਪਾਣੀ ਦੀ ਬੇਹੱਦ ਕਿੱਲਤ ਵੇਖਣ ਨੂੰ ਮਿਲੀ। ਉੱਤਰੀ ਭਾਰਤ ਤੋਂ ਦੱਖਣ ਭਾਰਤ ਤੱਕ, ਲੋਕਾਂ ਨੂੰ ਪਾਣੀ ਲਈ ਕਈ ਕਿਲੋਮੀਟਰ ਦੀ ਯਾਤਰਾ ਕਰਨੀ ਪਈ ਸੀ ਤੇ ਫਿਰ ਪਾਣੀ ਦੇ ਟੈਂਕਰਾਂ ਅੱਗੇ ਘੰਟਿਆਂ ਬੱਧੀ ਲਾਈਨਾਂ ਵਿੱਚ ਖੜਨਾ ਪਿਆ ਸੀ।

© 2016 News Track Live - ALL RIGHTS RESERVED