ਪਿਛਲੇ ਤਿੰਨ ਦਿਨਾਂ ਤੋਂ ਵਾਦੀ ਵਿੱਚ ਸਖ਼ਤ ਕਰਫਿਊ

ਪਿਛਲੇ ਤਿੰਨ ਦਿਨਾਂ ਤੋਂ ਵਾਦੀ ਵਿੱਚ ਸਖ਼ਤ ਕਰਫਿਊ

ਸ਼੍ਰੀਨਗਰ:

ਜੰਮੂ ਤੇ ਕਸ਼ਮੀਰ ਦੇ ਪੁਨਰਗਠਨ ਬਿੱਲ ਪਾਸ ਹੋ ਗਿਆ ਹੈ ਪਰ ਪਿਛਲੇ ਤਿੰਨ ਦਿਨਾਂ ਤੋਂ ਵਾਦੀ ਵਿੱਚ ਸਖ਼ਤ ਕਰਫਿਊ ਲੱਗਿਆ ਹੋਇਆ ਹੈ। ਧਾਰਾ 370 ਨੂੰ ਬੇਅਸਰ ਕਰਨ ਤੋਂ ਬਾਅਦ ਕਸ਼ਮੀਰ ਕੇਂਦਰ ਸਰਕਾਰ ਦੇ ਸਿੱਧੇ ਅਧਿਕਾਰ ਆ ਗਿਆ ਹੈ ਤੇ ਸਰਕਾਰ ਕੋਈ ਵੀ ਜੋਖ਼ਮ ਨਹੀਂ ਉਠਾਉਣਾ ਚਾਹੁੰਦੀ ਜਾਪਦੀ। ਇਸ ਦਰਮਿਆਨ ਘਾਟੀ ਵਿੱਚ ਤੀਜੇ ਦਿਨ ਵੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਖ਼ਬਰ ਨਹੀਂ।
ਕਰਫਿਊ ਦੌਰਾਨ ਜੰਮੂ ਕਸ਼ਮੀਰ ਦੇ ਦੋ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੂੰ ਚਸ਼ਮੇਸ਼ਾਹੀ ਵਿਖੇ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਹਾਲਾਂਕਿ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਵਿੱਚ ਬਿਆਨ ਦੇ ਚੁੱਕੇ ਹਨ ਕਿ ਕਿਸੇ ਵੀ ਆਗੂ ਨੂੰ ਨਜ਼ਰਬੰਦ ਨਹੀਂ ਕੀਤਾ ਗਿਆ ਸਭ ਆਜ਼ਾਦ ਹਨ।
ਜੰਮੂ-ਕਸ਼ਮੀਰ ਵਿੱਚ ਪੂਰੀ ਤਰ੍ਹਾਂ ਨਾਲ ਸੰਚਾਰ ਸਾਧਨ ਬੰਦ ਕਰ ਦਿੱਤੇ ਗਏ ਹਨ। ਮੋਬਾਈਲ ਤਾਂ ਦੂਰ ਲੈਂਡਲਾਈਨ ਸੇਵਾ ਵੀ ਬੰਦ ਹੈ। ਘਾਟੀ ਵਿੱਚੋਂ ਵੱਡੀ ਗਿਣਤੀ ਵਿੱਚ ਬਾਹਰੀ ਸੂਬਿਆਂ ਦੇ ਮਜ਼ਦੂਰਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਚਾਰ ਸਾਧਨਾਂ 'ਤੇ ਲੱਗੀ ਬਰੇਕ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਡਰ ਵਧ ਗਿਆ ਹੈ। ਸਰਕਾਰ ਇਸ ਰੋਕ ਵਿੱਚ ਕੋਈ ਵੀ ਢਿੱਲ ਵਰਤਣ ਦੇ ਰੌਂਅ ਵਿੱਚ ਨਹੀਂ ਹੈ।

© 2016 News Track Live - ALL RIGHTS RESERVED