ਭਾਰਤੀ ਫੌਜ ਚੀਨ ਦੀ ਸਰਹੱਦ 'ਤੇ ਅਤਿ ਆਧੁਨਿਕ ਅਮਰੀਕੀ ਹਥਿਆਰ ਤਾਇਨਾਤ ਕਰੇਗੀ

ਭਾਰਤੀ ਫੌਜ  ਚੀਨ ਦੀ ਸਰਹੱਦ 'ਤੇ ਅਤਿ ਆਧੁਨਿਕ ਅਮਰੀਕੀ ਹਥਿਆਰ ਤਾਇਨਾਤ ਕਰੇਗੀ

ਨਵੀਂ ਦਿੱਲੀ:

ਭਾਰਤੀ ਫੌਜ ਜਲਦੀ ਹੀ ਅਰੁਣਾਚਲ ਪ੍ਰਦੇਸ਼ ਨੇੜੇ ਚੀਨ ਦੀ ਸਰਹੱਦ 'ਤੇ ਅਤਿ ਆਧੁਨਿਕ ਅਮਰੀਕੀ ਹਥਿਆਰ ਤਾਇਨਾਤ ਕਰੇਗੀ। ਇਨ੍ਹਾਂ ਵਿੱਚ ਚਿਨੂਕ ਹੈਲੀਕਾਪਟਰਾਂ ਸਮੇਤ ਐਮ777 ਅਲਟਰਾ-ਲਾਈਟ ਹਾਵਿਟਜ਼ਰਸ ਵੀ ਸ਼ਾਮਲ ਹਨ। ਯੋਜਨਾ ਮੁਤਾਬਕ ਥਲ ਸੈਨਾ ਤੇ ਹਵਾਈ ਫੌਜ ਸਾਂਝੇ ਤੌਰ 'ਤੇ ਯੁੱਧ ਅਭਿਆਸ ਵਿੱਚ ਸ਼ਾਮਲ ਹੋਣਗੀਆਂ। ਚਿਨੂਕ ਹੈਵੀ-ਲਿਫਟ ਹੈਲੀਕਾਪਟਰਾਂ ਨੂੰ 25 ਮਾਰਚ ਨੂੰ ਚੰਡੀਗੜ੍ਹ ਏਅਰਬੇਸ ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਸ ਅਭਿਆਸ ਦਾ ਕੋਡਨੇਮ 'ਹਿਮਵਿਜੇ' ਰੱਖਿਆ ਗਿਆ ਹੈ। ਇਸਦਾ ਮਕਸਦ ਉੱਤਰ-ਪੂਰਬ ਵਿੱਚ ਯੁੱਧ ਦੀਆਂ ਸਮਰਥਾਵਾਂ ਦੀ ਪਰਖ ਕਰਨਾ ਹੈ। ਇਸ ਵਿੱਚ ਹਾਲ ਹੀ ਵਿੱਚ ਬਣਾਈ ਗਈ 17 ਮਾਊਂਟੇਨ ਸਟ੍ਰਾਈਕ ਕਾਰਪਸ ਵੀ ਸ਼ਾਮਲ ਹੋਵੇਗੀ। ਥਲ ਸੈਨਾ ਤੇ ਹਵਾਈ ਸੈਨਾ ਦਾ ਇਹ ਯੁੱਧ ਅਭਿਆਸ ਵਾਸਤਵਿਕ ਹੋਵੇਗਾ। ਯੁੱਧ ਦੌਰਾਨ ਫੌਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹਵਾਈ ਸੈਨਾ ਹਰ ਸੰਭਵ ਕੰਮ ਕਰੇਗੀ।
ਸੈਨਾ ਦੇ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ, “ਤੇਜਪੁਰ ਦੇ 4 ਕਾਰਪਸ ਦੇ ਜਵਾਨਾਂ ਨੂੰ ਯੁੱਧ ਅਭਿਆਸ ਵਿੱਚ ਸ਼ਾਮਲ ਕੀਤਾ ਜਾਏਗਾ। 17 ਮਾਊਂਟੇਨ ਕਾਰਪਸ ਦੇ ਲਗਪਗ 2500 ਜਵਾਨਾਂ ਨੂੰ ਭਾਰਤੀ ਹਵਾਈ ਫੌਜ ਦੁਆਰਾ ਏਅਰਲਿਫਟ ਕੀਤਾ ਜਾਵੇਗਾ। ਇਸ ਦੇ ਲਈ ਆਈਏਐਫ ਦੇ ਆਧੁਨਿਕ ਟ੍ਰਾਂਸਪੋਰਟ ਏਅਰਕਰਾਫਟ ਸੀ-17, ਸੀ-130ਜੇ ਸੁਪਰ ਹਰਕੂਲਸ ਤੇ ਏਐਨ-32 ਦੀ ਵਰਤੋਂ ਕੀਤੀ ਜਾਏਗੀ।
ਇਨ੍ਹਾਂ ਜਵਾਨਾਂ ਨੂੰ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਅਰੁਣਾਚਲ ਪ੍ਰਦੇਸ਼ ਦੇ ਜੰਗੀ ਮੈਦਾਨ ਵਿੱਚ ਭੇਜਿਆ ਜਾਵੇਗਾ। 17 ਮਾਊਂਟੇਨ ਸਟ੍ਰਾਈਕ ਕਾਰਪਸ ਦੇ ਜਵਾਨ 59 ਮਾਊਂਟੇਨ ਡਿਵੀਜ਼ਨ ਤੋਂ ਲਿਆਂਦੇ ਜਾਣਗੇ ਤੇ ਉਨ੍ਹਾਂ ਨੂੰ ਟੈਂਕ, ਯੁੱਧ ਵਾਹਨਾਂ ਤੇ ਲਾਈਟ ਹਾਵਿਟਜ਼ਰ ਮਸ਼ੀਨਾਂ ਨਾਲ ਲੈਸ ਕੀਤਾ ਜਾਏਗਾ।

© 2016 News Track Live - ALL RIGHTS RESERVED