ਕਾਲਜਾਂ ਅਤੇ ਯੁਨੀਵਰਸੀਟੀਜ਼ ‘ਚ ਮੋਬਾਇਲ ਫੋਨ ਦੇ ਇਸਤੇਮਾਲ ‘ਤੇ ਬੈਨ

ਕਾਲਜਾਂ ਅਤੇ ਯੁਨੀਵਰਸੀਟੀਜ਼ ‘ਚ ਮੋਬਾਇਲ ਫੋਨ ਦੇ ਇਸਤੇਮਾਲ ‘ਤੇ ਬੈਨ

ਲਖਨਊ:

ਉੱਤਰ ਪ੍ਰਦੇਸ਼ ‘ਚ ਯੋਗੀ ਆਦਿਤੀਆਨਾਥ ਦੀ ਸਰਕਾਰ ਨੇ ਸੂਬੇ ‘ਚ ਕਾਲਜਾਂ ਅਤੇ ਯੁਨੀਵਰਸੀਟੀਜ਼ ‘ਚ ਮੋਬਾਇਲ ਫੋਨ ਦੇ ਇਸਤੇਮਾਲ ‘ਤੇ ਬੈਨ ਲੱਗਾ ਦਿੱਤਾ ਹੈ। ਉੱਤਰ ਫਰਦੇਸ਼ ‘ਚ ਉੱਚ ਪੱਧਰੀ ਸਿੱਖਿਆ ਅਦਾਰਿਆਂ ‘ਚ ਇਸ ਸਬੰਧੀ ਇੱਕ ਨੋਟ ਜਾਰੀ ਕੀਤਾ ਗਿਆ ਹੈ। ਜਿਸ ‘ਚ ਕਾਲਜਾਂ ਅਤੇ ਯੁਨੀਵਰਸਿਟੀਆਂ ਅੰਦਰ ਮੋਬਾਇਲ ਫੋਨ ਦੇ ਇਸਤੇਮਾਲ ‘ਤੇ ਬੈਨ ਲਗਾਉਣ ਦੀ ਗੱਲ ਕਹਿ ਗਈ ਹੈ।
ਵਿਦਿਆਰਥੀਆਂ ਨੂੰ ਹੁਣ ਯੁਨੀਵਰਸਿਟੀਆਂ ਅਤੇ ਕਾਲਜਾਂ ਅੰਦਰ ਮੋਬਾਇਲ ਫੋਨ ਲੈ ਕੇ ਆਉਣ ਅਤੇ ਇਸ ਦੇ ਇਸਤੇਮਾਲ ਕਰਨ ਦੀ ਇਜਾਜ਼ਤ ਨਹੀ ਹੋਵੇਗੀ। ਇਹ ਬੈਨ ਸੂਬੇ ਦੇ ਸਾਰੇ ਕਾਲਜਾਂ ਅਤੇ ਯੁਨੀਵਰਸਿਟੀਆਂ ਦੇ ਅਧਿਆਪਕਾਂ ‘ਤੇ ਵੀ ਲਾਗੂ ਹੁੰਦਾ ਹੈ। ਇਸ ਨਿਯਮ ਨੂੰ ਲਾਗੂ ਕਰਨ ਦੇ ਲਈ ਸਰਕਾਰ ਨੇ ਵੇਖਿਆ ਕਿ ਸਿੱਖਿਅਕ ਅਦਾਰਿਆਂ ‘ਚ ਪੜਾਈ ਦੇ ਸਮੇਂ ਜ਼ਿਆਦਾ ਫੋਨ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕੀਮਤੀ ਸਮਾਂ ਖ਼ਰਾਬ ਹੁੰਦਾ ਹੈ।
ਇਸ ਦੇ ਨਾਲ ਹੀ ਯੋਹੀ ਅਦਿਤੀਆਨਾਥ ਨੇ ਅਧਿਕਾਰੀਕ ਬੈਠਕ ਦੌਰਾਨ ਵੀ ਮੋਬਾਇਲ ਫੋਨ ਦੇ ਇਸਤੇਮਾਲ ‘ਤੇ ਬੈਨ ਲਗਾਇਆ ਹੈ, ਜਿਸ ‘ਚ ਕੈਬਿਨਟ ਬੈਠਕਾਂ ਵੀ ਸ਼ਾਮਲ ਹਨ। ਕੁਝ ਮੰਤਰੀਆਂ ਵੱਲੋਂ ਬੈਟਕ ਦੌਰਾਨ ਫੋਨ ਦੇ ਇਸਤੇਮਾਲ ਨੂੰ ਵੇਖ ਇਹ ਫੈਸਲਾ ਲਿਆ ਗਿਆ ਹੈ।

© 2016 News Track Live - ALL RIGHTS RESERVED