ਸਫ਼ਾਈ ਅਭਿਆਨ ਚਲਾਇਆ ਗਿਆ

Oct 21 2019 02:15 PM
ਸਫ਼ਾਈ ਅਭਿਆਨ ਚਲਾਇਆ ਗਿਆ

ਪਠਾਨਕੋਟ

ਗੋਪਾਲ ਧਾਮ ਗਊਸ਼ਾਲਾ ਵਿਖੇ ਗਊ ਸੇਵਾ ਸਮਿਤੀ ਵਲੋਂ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਫ਼ਾਈ ਅਭਿਆਨ ਚਲਾਇਆ ਗਿਆ | ਜਿਸ 'ਚ ਲਾਇਨਜ਼ ਕਲੱਬ ਪਠਾਨਕੋਟ ਦੇ ਪ੍ਰਧਾਨ ਅਵਤਾਰ ਅਬਰੋਲ ਨੇ ਟੀਮ ਸਹਿਤ ਹਿੱਸਾ ਲੈ ਕੇ ਗਊਸ਼ਾਲਾ ਦੀ ਸਫ਼ਾਈ ਕੀਤੀ | ਇਸ ਦੇ ਨਾਲ ਹੀ ਕਲੱਬ ਵਲੋਂ ਗਊਆਂ ਦੀ ਸਾਂਭ ਸੰਭਾਲ ਲਈ ਸਮਿਤੀ ਨੂੰ 5100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਰਣਵੀਰ ਸਿੰਘ, ਬੀ.ਐਮ. ਬੇਦੀ, ਮਨਿੰਦਰ ਸਿੰਘ ਬੋਬੀ, ਸੰਦੀਪ ਕੋਹਲੀ, ਰਾਕੇਸ਼ ਅਗਰਵਾਲ, ਲਾਭ ਸਿੰਘ, ਰਾਜਨ ਗੁਪਤਾ ਆਦਿ ਹਾਜ਼ਰ ਸਨ

© 2016 News Track Live - ALL RIGHTS RESERVED