ਕਾਫੀ ਉਚਾਈ ‘ਤੇ ਉੱਡ ਰਹੇ ਦੋ ਡ੍ਰੋਨਾਂ ਨੂੰ ਵੇਖਿਆ

Oct 09 2019 01:05 PM
ਕਾਫੀ ਉਚਾਈ ‘ਤੇ ਉੱਡ ਰਹੇ ਦੋ ਡ੍ਰੋਨਾਂ ਨੂੰ ਵੇਖਿਆ

ਫ਼ਿਰੋਜ਼ਪੁਰ:

ਪੰਜਾਬ ਦੇ ਹੁਸੈਨੀਵਾਲਾ ਸੈਕਟਰ ‘ਚ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਨੇ ਕਾਫੀ ਉਚਾਈ ‘ਤੇ ਉੱਡ ਰਹੇ ਦੋ ਡ੍ਰੋਨਾਂ ਨੂੰ ਵੇਖਿਆ। ਇਸ ਤੋਂ ਪਹਿਲਾਂ ਪੁਲਿਸ ਨੇ ਸੂਬੇ ‘ਚ ਸਰਹੱਦੀ ਖੇਤਰਾਂ ‘ਚ ਹਥਿਆਰ ਤੇ ਨਸ਼ਾ ਸੁੱਟਣ ਵਾਲੇ ਦੋ ਡ੍ਰੋਨ ਬਰਾਮਦ ਕੀਤੇ ਸੀ। ਫ਼ਿਰੋਜ਼ਪੁਰ ‘ਚ ਦਿਖੇ ਡ੍ਰੋਨਾਂ ਤੋਂ ਬਾਅਦ ਭਾਰਤੀ ਜਵਾਨਾਂ ਵੱਲੋਂ ਮੁਸ਼ਤੈਦੀ ਵਧਾ ਦਿੱਤੀ ਗਈ ਹੈ। ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਹਰ ਹਰਕਤ ‘ਤੇ ਪੈਨੀ ਨਜ਼ਰ ਰੱਖੀ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਟੇਂਡੀ ਵਾਲਾ ‘ਚ ਰਾਤ ਸਮੇਂ ਦੋ ਡ੍ਰੋਨ ਉੱਡਦੇ ਵੇਖੇ ਗਏ। ਇਸ ਬਾਰੇ ਸੈਨਿਕਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਇਹ ਡ੍ਰੋਨ ਕੁਝ ਸਮੇਂ ਤੱਕ ਉੱਡਦੇ ਨਜ਼ਰ ਆਏ। ਇਨ੍ਹਾਂ ਵਿੱਚੋਂ ਇੱਕ ਡ੍ਰੋਨ ਭਾਰਤੀ ਸਰੱਹਦ ਦੇ ਕੁਝ ਅੰਦਰ ਤਕ ਵੀ ਆਇਆ ਪਰ ਬਾਅਦ ‘ਚ ਵਾਪਸ ਹੋ ਗਿਆ। ਇਸ ਤੋਂ ਬਾਅਦ ਸੈਨਿਕਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ

ਇਸ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਤਸਕਰਾਂ ਵੱਲੋਂ ਡ੍ਰੋਨ ਰਾਹੀਂ ਨਸ਼ਾ ਸਪਲਾਈ ਕਰਨ ਦਾ ਵੱਖਰਾ ਢੰਗ ਅਪਣਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੈਨਿਕ ਦੇਸ਼ ਦੀ ਰਾਖੀ ਲਈ ਹਰ ਪੱਖੋਂ ਤਿਆਰ ਹਨ। ਇਸ ਦੇ ਨਾਲ ਹੀ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਵੀ ਡ੍ਰੋਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜ਼ੀਰੋ ਲਾਈਨ ‘ਤੇ ਕੁਝ ਵੀ ਹਲਚਲ ਦਿੱਖਣ ‘ਤੇ ਸੈਨਿਕਾਂ ਨੂੰ ਉਸ ਦੀ ਸੂਚਨਾ ਦਿੱਤੀ ਜਾਵੇ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED