ਕਰੀਬ 12 ਲੱਖ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ

ਕਰੀਬ 12 ਲੱਖ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ

ਨਵੀਂ ਦਿੱਲੀ:

ਭਾਰਤ ਵਿੱਚ ਬੀਤੇ ਸਾਲ ਕਰੀਬ 12 ਲੱਖ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਹੋਈ। ਹਵਾ ਪ੍ਰਦੂਸ਼ਣ 'ਤੇ ਆਈ ਕੌਮਾਂਤਰੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਸਟੇਟ ਆਫ ਗਲੋਬਲ ਈਅਰ 2019 ਮੁਤਾਬਕ ਲੰਮੇ ਸਮੇਂ ਤਕ ਘਰੋਂ ਬਾਹਰ ਰਹਿਣ ਜਾਂ ਘਰ ਵਿੱਚ ਹੀ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ 2017 ਵਿੱਚ ਸਟ੍ਰੋਕ, ਸ਼ੂਗਰ, ਦਿਲ ਦਾ ਦੌਰਾ, ਫੇਫੜੇ ਦਾ ਕੈਂਸਰ ਜਾਂ ਪੁਰਾਣੀ ਬਿਮਾਰੀਆਂ ਨਾਲ ਕਰੀਬ ਪੂਰੀ ਦੁਨੀਆ ਵਿੱਚ 50 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿੱਚੋਂ 30 ਲੱਖ ਮੌਤਾਂ ਸਿੱਧੀਆਂ ਪੀਐਮ 2.5 ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਵੀ ਅੱਧਿਆਂ ਦੀ ਮੌਤ ਭਾਰਤ ਤੇ ਚੀਨ ਵਿੱਚ ਹੋਈ ਹੈ। ਸਾਲ 2017 ਵਿੱਚ ਇਨ੍ਹਾਂ ਦੋਵਾਂ ਮੁਲਕਾਂ ਵਿੱਚ ਹਵਾ ਪ੍ਰਦੂਸ਼ਣ ਨਾਲ 12-12 ਲੱਖ ਲੋਕਾਂ ਦੀ ਮੌਤ ਹੋਈ।
ਅਮਰੀਕਾ ਦੀ ਹੈਲਥ ਇਫੈਕਟਸ ਇੰਸਟੀਚਿਊਟ (ਐਚਈਆਈ) ਨੇ ਬੁੱਧਵਾਰ ਨੂੰ ਇਹ ਰਿਪੋਰਟ ਜਾਰੀ ਕੀਤੀ ਹੈ। ਇਸ ਮੁਤਾਬਕ ਭਾਰਤ ਵਿੱਚ ਸਿਹਤ ਸਬੰਧੀ ਖ਼ਤਰਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਤੀਜਾ ਸਭ ਤੋਂ ਵੱਡਾ ਕਾਰਨ ਹਵਾ ਪ੍ਰਦੂਸ਼ਣ ਤੇ ਸਿਗਰਟਨੋਸ਼ੀ ਹੈ।
ਰਿਪੋਰਟ ਮੁਤਾਬਕ ਇਸ ਵਜ੍ਹਾ ਕਰਕੇ ਦੱਖਣ ਏਸ਼ੀਆ ਵਿੱਚ ਮੌਜੂਦਾ ਸਥਿਤੀ ਵਿੱਚ ਜਨਮ ਲੈਣ ਵਾਲੇ ਬੱਚਿਆਂ ਦਾ ਜੀਵਨ ਢਾਈ ਸਾਲ ਘਟ ਜਾਏਗਾ। ਇਸ ਦੇ ਨਾਲ ਹੀ ਆਲਮੀ ਜੀਵਨ ਵਿੱਚ 20 ਮਹੀਨਿਆਂ ਦੀ ਕਮੀ ਆਏਗੀ।

© 2016 News Track Live - ALL RIGHTS RESERVED