ਦੇਸ਼ ਦੇ 1000 ਰੇਲਵੇ ਸਟੇਸ਼ਨਾਂ ‘ਤੇ ਫਰੀ ‘ਚ ਵਾਈ-ਫਾਈ ਸੇਵਾ

ਦੇਸ਼ ਦੇ 1000 ਰੇਲਵੇ ਸਟੇਸ਼ਨਾਂ ‘ਤੇ ਫਰੀ ‘ਚ ਵਾਈ-ਫਾਈ ਸੇਵਾ

ਨਵੀਂ ਦਿੱਲੀ:

ਹੁਣ ਦੇਸ਼ ਦੇ 1000 ਰੇਲਵੇ ਸਟੇਸ਼ਨਾਂ ‘ਤੇ ਫਰੀ ‘ਚ ਵਾਈ-ਫਾਈ ਸੇਵਾ ਮਿਲੇਗੀ। ਭਾਰਤੀ ਰੇਲਵੇ ਆਪਣੇ ਸਟੇਸ਼ਨਾਂ ਨੂੰ ਡਿਜ਼ੀਟਲ ਹੱਬ ‘ਚ ਬਦਲ ਰਹੀ ਹੈ ਜਿੱਥੇ ਯੂਜ਼ਰਸ ਨੂੰ ਤੇਜ਼ ਇੰਟਰਨੈੱਟ ਕਨੈਕਟੀਵਿਟੀ ਮਿਲੇਗੀ। ਰਿਪੋਰਟ ਮੁਤਾਬਕ ਇਸ ਟਾਸਕ ਨੂੰ ਚੰਗੀ ਤਰ੍ਹਾਂ ਪੂਰਾ ਕਰ ਲਿਆ ਗਿਆ ਹੈ।
ਇਸ ਕੰਮ ਨੂੰ 1000 ਰੇਲਵੇ ਸਟੇਸ਼ਨਾਂ ‘ਤੇ ਪੂਰਾ ਕੀਤਾ ਜਾਵੇਗਾ। ਰੇਲਟੇਲ ਨੇ ਕਿਹਾ, “ਰੇਲਵੇ ਸਟੇਸ਼ਨ ਨੂੰ ਡਿਜ਼ੀਟਲ ਹੱਬ ‘ਚ ਤਬਦੀਲ ਕਰਨ ਲਈ ਅਸੀਂ ਰੇਲਵੇ ਸਟੇਸ਼ਨ ‘ਤੇ ਹਾਈ ਸਪੀਡ ਵਾਈਫਾਈ ਸੁਵਿਧਾ ਦੇ ਰਹੇ ਹਾਂ। ਇਸ ਦੀ ਸ਼ੁਰੂਆਤ ਸਾਲ 2016 ‘ਚ ਮੁੰਬਈ ਸੈਂਟ੍ਰਲ ਸਟੇਸ਼ਨ ਤੋਂ ਸ਼ੁਰੂ ਹੋ ਚੁੱਕੀ ਹੈ।”
ਇਹ ਕੰਮ ਦੋ ਸਾਲ 3 ਮਹੀਨੇ ‘ਚ ਪੂਰਾ ਕੀਤਾ ਗਿਆ ਹੈ। ਹੁਣ ਇਸ ਨੈੱਟਵਰਕ ਨੂੰ ਦੇਸ਼ ਦੇ ਦੂਜੇ ਸਟੇਸ਼ਨਾਂ ਤਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਹਾਈ ਸਪੀਡ ਇੰਰਟਨੈੱਟ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਮੁਫਤ ਡੇਟਾ ਚਲਾਉਣ ਲਈ ਮੋਬਾਇਲ ਡੇਟਾ ਕਨੈਕਸ਼ਨ ਦੀ ਲੋੜ ਪਵੇਗੀ ਤੇ ਨਾਲ ਹੀ ਕੇਵਾਈਸੀ ਵੀ ਭਰਨਾ ਪਵੇਗਾ।

© 2016 News Track Live - ALL RIGHTS RESERVED