ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ

May 08 2019 04:22 PM
ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ

ਭੋਆ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ-ਅਕਾਲੀ ਦਲ ਦੇ ਉਮੀਦਵਾਰ ਸਨੀ ਦਿਓਲ ਨੇ ਕਿਹਾ ਕਿ ਉਹ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਅੱਜ ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਵਿਚ ਰੱਖੀਆਂ ਵਿਸ਼ਾਲ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਜੋ ਵਿਸ਼ਵਾਸ ਅਤੇ ਭਰੋਸਾ ਦਿਵਾਇਆ ਜਾ ਰਿਹਾ ਹੈ। ਉਸ ਤੋਂ ਸਪੱਸ਼ਟ ਹੈ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਸ਼ਾਨਦਾਰ ਜਿੱਤ ਦਿਵਾਉਣਗੇ।

ਪ੍ਰਸਿੱਧ ਫਿਲਮੀ ਅਦਾਕਾਰ ਦੇਵਾਨੰਦ ਦੇ ਪਿੰਡ ਘਰੋਟਾ ਵਿੱਚ ਜਦੋਂ ਹਿੰਦੀ ਸਿਨੇਮੇ ਦੇ ਇਕ ਹੋਰ ਮਹਾਨ ਅਦਾਕਾਰ ਸਨੀ ਦਿਓਲ ਨੇ ਕਦਮ ਰੱਖੇ ਤਾਂ ਪਿੰਡ ਵਾਸੀ ਗਦ-ਗਦ ਹੋ ਉਠੇ। ਪਿੰਡ ਦੇ ਰਹਿਣ ਵਾਲੇ ਬਜੁਰਗ ਕਿਸ਼ਨ ਚੰਦ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੀ ਬਾਲੀਵੁੱਡ ਨਾਲ ਲਮੇਰੀ ਸਾਂਝ ਅਤੇ ਹੁਣ ਉਹ ਬਾਲੀਵੁੱਡ ਦੇ ਮਾਨ ਸਨੀ ਦਿਓਲ ਨੂੰ ਵੀ ਇੱਥੋਂ ਜਿਤਾਕੇ ਆਪਣੀ ਇਸ ਸਾਂਝ ਨੂੰ ਹੋਰ ਪਕੀ ਕਰਨਗੇ।
ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ, ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਲਈ ਲੋੜੀਂਦੀ ਯੋਜਨਾਵਾਂ ਅਮਲ ਵਿੱਚ ਲਿਆਉਣਗੇ। ਉਨ੍ਹਾਂ ਆਪਣੇ ਫਿਲਮੀ ਅੰਦਾਜ਼ ਵਿੱਚ ਕਿਹਾ ਕਿ ਦੇਸ਼ ਦੇ ਲੋਕਾਂ ਵੱਲੋਂ ਮਿਲੇ ਅਪਾਰ ਆਸ਼ੀਰਵਾਦ ਦੀ ਬਦੌਲਤ ਹੀ ਢਾਈ ਕਿਲੋ ਦਾ ਹੱਥ ਬਣਿਆ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਕਮਲ ਦੇ ਫੁੱਲ ਵਾਲੇ ਬਟਨ 'ਤੇ ਉਂਗਲ ਦਾ ਜ਼ੋਰ ਨਾਲ ਮੁੱਕਾ ਮਾਰਨ ਅਤੇ ਉਹ ਜਿੱਤ ਤੋਂ ਬਾਅਦ ਸਾਰੀਆਂ ਸਮਸਿਆਵਾਂ ਨੂੰ ਮੁੱਕਾ ਮਾਰ ਕੇ ਸਮਾਪਤ ਕਰ ਦੇਣਗੇ।
ਸਵੇਰੇ 8 ਵਜੇ ਗੁਰਦੁਆਰਾ ਸ਼੍ਰੀ ਬਾਰਠ ਸਾਹਿਬ ਤੋ ਮੱਥਾ ਟੇਕਣ ਤੋਂ ਬਾਅਦ ਲੋਕਾਂ ਦੇ ਲਾਮ-ਲਸ਼ਕਰ ਨਾਲ ਰੋਡ ਸ਼ੋਅ ਕਾਨਵਾਂ ਵਿਚ ਪਹੁੰਚਿਆ। ਇਸ ਮਗਰੋਂ ਬੱਸੀ ਬਹਿਲਾਦਪੁਰ, ਘਰੋਟਾ, ਜੰਗਲ, ਪਰਮਾਨੰਦ, ਤਾਂਗੋਸ਼ਾਹ, ਬੇਗੋਵਾਲ, ਓਲਡ ਤਾਰਾਗੜ ਪੁਰਾਣਾ, ਛੋੜਿਆ ਗੋਲ, ਕੋਹਲਿਆ ਅੱਡਾ, ਨਰੋਟ ਜੈਮਲ ਸਿੰਘ, ਫਤਿਹਪੁਰ ਚੌਕ, ਬਮਿਆਲ, ਆਦਮ ਬਾਰਵਾਂ, ਕਿਲਪੁਰ, ਰਾਏਪੁਰ, ਸਿਹੋੜਾ ਕਲਾਂ, ਕੀੜੀ ਖੁਰਦ ਅੱਡਾ, ਬਨੀਲੋਧੀ ਅੱਡਾ, ਭੋਆ, ਕੋਟਲੀ ਮੁਗਲਾਂ, ਨਰੋਟ ਮੇਹਰਾ ਤੋਂ ਹੁੰਦਾ ਹੋਇਆ ਮਲਿਕਪੁਰ ਵਿਚ ਜਾ ਕੇ ਸਮਾਪਤ ਹੋਇਆ।
ਅੱਜ ਵਿਸ਼ਾਲ ਰੈਲੀਆਂ ਤੋਂ ਇਲਾਵਾ ਸਨੀ ਦਿਓਲ ਨੇ ਪਿੱਛਲੇ ਦਿਨ੍ਹਾਂ ਵਾਂਗ ਆਪਣਾ ਰੋਡ ਸ਼ੋਅ ਵੀ ਜਾਰੀ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਭੋਆ ਦੀ ਸਾਬਕਾ ਵਿਧਾਇਕ ਸੀਮਾ ਦੇਵੀ ਸਮੇਤ ਅਕਾਲੀ ਦਲ ਗਠਜੋੜ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ।

© 2016 News Track Live - ALL RIGHTS RESERVED