ਜਾਨੂੰਨ ਜਦੋਂ ਹੱਦੋਂ ਵੱਧ ਜਾਵੇ ਤਾਂ ਉਹ ਖ਼ਤਰਨਾਕ ਹੋ ਜਾਂਦਾ

ਜਾਨੂੰਨ ਜਦੋਂ ਹੱਦੋਂ ਵੱਧ ਜਾਵੇ ਤਾਂ ਉਹ ਖ਼ਤਰਨਾਕ ਹੋ ਜਾਂਦਾ

ਨਵੀਂ ਦਿੱਲੀ:

ਕਿਸੇ ਚੀਜ਼ ਦਾ ਜਾਨੂੰਨ ਹੋਣਾ ਚੰਗੀ ਗੱਲ ਹੈ ਪਰ ਜਾਨੂੰਨ ਜਦੋਂ ਹੱਦੋਂ ਵੱਧ ਜਾਵੇ ਤਾਂ ਉਹ ਖ਼ਤਰਨਾਕ ਹੋ ਜਾਂਦਾ ਹੈ। ਅਸੀਂ ਕਿੰਨੀਆਂ ਹੀ ਖ਼ਬਰਾਂ ਪੜ੍ਹ ਚੁੱਕੇ ਹਾਂ ਜਿਸ ‘ਚ ਸੈਲਫੀ ਲੈਣ ਦੇ ਚੱਕਰ ‘ਚ ਲੋਕ ਆਪਣੀ ਜਾਨ ਤਕ ਗੁਆ ਲੈਂਦੇ ਹਨ।
ਹੁਣ ਅਜਿਹਾ ਹੀ ਇੱਕ ਹੋਰ ਹਾਦਸਾ ਹੋਇਆ ਹੈ ਜਿਸ ਦਾ ਵੀਡੀਓ ਮੁੰਬਈ ਪੁਲਿਸ ਨੇ ਟਵੀਟ ਕੀਤਾ ਹੈ। ਇਸ ਵੀਡੀਓ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਸੈਲਫੀ ਲੈਣ ਲਈ ਉੱਚੀ ਇਮਾਰਤ ‘ਤੇ ਖੜ੍ਹਾ ਹੈ। ਉਹ ਇਮਾਰਤ ਤੋਂ ਹੇਠ ਡਿੱਗ ਜਾਂਦਾ ਹੈ।
ਇਹ ਵੀਡੀਓ ਬੇਹੱਦ ਦਰਦਨਾਕ ਹੈ ਜਿਸ ਨੂੰ ਸ਼ੇਅਰ ਕਰਦੇ ਹੋਏ ਮੁੰਬਈ ਪੁਲਿਸ ਨੇ ਲਿਖਿਆ, “ਸਭ ਤੋਂ ਬਹਾਦਰ ਸੈਲਫੀ ਲੈਣ ਦੀ ਕੋਸ਼ਿਸ਼ ਜਾਂ ਇੱਕ ਹੋਰ ਗੈਰ-ਜ਼ਿੰਮੇਦਾਰਾਨਾਂ ਕਦਮ? ਇਹ ਜਿਸ ਲਈ ਵੀ ਸੀ ਇਹ ਤਾਂ ਸਾਫ਼ ਹੈ ਕਿ ਇਹ ਜੋਖਮ ਲੈਣ ਲਾਇਕ ਨਹੀਂ ਸੀ।”

© 2016 News Track Live - ALL RIGHTS RESERVED