ਬਲਾਕ ਖੇਤੀਬਾੜੀ ਅਫਸਰ ਵੱਲੋਂ ਬਰਸਾਤ ਦੇ ਪਾਣੀ ਨਾਲ ਪ੍ਰਭਾਵਤ ਪਿੰਡਾਂ ਦਾ ਦੌਰਾ

Feb 18 2019 03:52 PM
ਬਲਾਕ ਖੇਤੀਬਾੜੀ ਅਫਸਰ ਵੱਲੋਂ ਬਰਸਾਤ ਦੇ ਪਾਣੀ ਨਾਲ ਪ੍ਰਭਾਵਤ ਪਿੰਡਾਂ ਦਾ ਦੌਰਾ



ਪਠਾਨਕੋਟ

ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਦੇ ਨਿਰਦੇਸ਼ਾਂ ਤੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਬਰਸਾਤ ਦੇ ਪਾਣੀ ਨਾਲ ਪ੍ਰਭਾਵਤ ਪਿੰਡਾਂ ਲਦਵਾਲਵਾਂ,ਜਗਤਪੁਰ ਅਤੇ ਗੁਰਦਾਸਪੁਰ ਭਾਈਆਂ ਦਾ ਦੌਰਾ ਕੀਤਾ ਅਤੇ ਕਣਕ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲਿਆ। ਟੀਮ ਵਿੱਚ ਸ਼੍ਰੀ ਸੁਭਾਸ਼ ਚੰਦਰ ,ਸਾਹਿਲ ਮਹਾਜਨ,ਮਨਦੀਪ ਹੰਸ ਸਹਾਇਕ ਤਕਨਾਲੋਜੀ ਪ੍ਰਬੰਧਕ ਸਾਮਿਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਗਾਂਹਵਧੂ ਕਿਸਾਨ ਧਰਮਿੰਦਰ ਸਿੰਘ ,ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
           ਇਸ ਮੌਕੇ ਡਾ. ਅਮਰੀਕ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਜ਼ਿਲਾ ਪਠਾਨਕੋਟ ਵਿੱਚ ਔਸਤਣ 95 ਸੈਂਟੀ ਮੀਟਰ ਬਰਸਾਤ ਤੋਂ ਬਾਅਦ ਦੁਬਾਰਾ ਬਰਸਾਤ ਪੈਣ ਨਾਲ ਨੀਵੇਂ ਇਲਾਕਿਆਂ ਵਿੱਚ ਬੀਜੀ ਗਈ ਕਣਕ ਦੀ ਫਸਲ ਵਿੱਚ ਫਸਲ ਖੜਾ ਹੋ ਗਿਆ ਹੈ ਅਤੇ ਜੇਕਰ ਅਗਲੇ ਕੁਝ ਦਿਨਾਂ ਦੌਰਾਨ ਇਸ ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ ਨਾਂ ਕਤਾ ਗਿਆ ਤਾਂ ਕਣਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ।ਉਨਾਂ ਕਿਹਾ ਕਿ ਇਸ ਬਰਸਾਤ ਨੇ ਜਿਥੇ ਜ਼ਿਲੇ ਦੇ  ਉੱਚੇ ਕੰਢੀ ਖੇਤਰ ਵਿੱਚ ਕਣਕ ਦੀ ਫਸਲ ਦਾ ਫਾਇਦਾ ਕੀਤਾ ਉਥੇ ਨੀਵੇਂ ਖੇਤਰਾਂ ਵਿੱਚ ਨੁਕਸਾਨ ਕੀਤਾ ਹੈ।ਉਨਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਬਰਸਾਤ ਦਾ ਪਾਣੀ ਖੜਾ ਰਹਿਣ ਦਾ  ਮੁੱਖ ਕਾਰਨ ਨਿਕਾਸੀ ਨਾਲਿਆਂ ਦੀ ਸਮੇਂ ਸਮੇਂ ਤੇ ਸਫਾਈ ਨਾਂ ਹੋਣਾ,ਕਿਸਾਨਾਂ ਦੁਆਰਾ ਛੋਟੀ ਨਿਕਾਸੀ ਨਾਲਿਆਂ ਨੂੰ ਵਾਹ ਖੇਤਾਂ ਵਿੱਚ ਮਿਲਾਉਣਾ ਅਤੇ ਸੜਕਾਂ ਵਿੱਚ ਢੁਕਵੀਆਂ ਜਗਾ ਤੇ ਪੁਲੀਆ ਦਾ ਨਾਂ ਹੋਣਾ ਹੈ।ਉਨਾਂ ਕਿਹਾ ਕਿ ਜੇਕਰ ਬਰਸਾਤ ਦਾ ਪਾਣੀ ਕੁਝ ਦਿਨ ਹੋਰ ਕਣਕ ਦੀ ਫਸਲ ਵਿੱਚ ਖੜਾ ਰਿਹਾ ਤਾਂ ਫਸਲ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।ਉਨਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਖੇਤਾਂ ਵਿੱਚੋਂ ਪਾਣੀ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਤਾਂ ਜੋ ਕਣਕ ਦੀ ਫਸਲ ਦਾ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।ਉਨਾਂ ਕਿਹਾ ਕਿ ਜਿਥੇ ਬਰਸਾਤ ਦੇ ਪਾਣੀ ਕਾਰਨ ਕਣਕ ਦੀ ਫਸਲ ਪੀਲੀ ਹੁੰਦੀ ਹੈ ਤਾਂ ਵੱਤਰ ਆਉਣ ਤੇ 3 ਕਿਲੋ ਯੂਰੀਆ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾÀ ਕਰ ਦੇਣਾ ਚਾਹੀਦਾ ।ਇਸ ਮੌਕੇ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਅਤੇ ਧਰਮਿੰਦਰ ਸਿੰਘ ਨੇ ਜ਼ਿਲਾ ਪ੍ਰਸ਼ਾਸ਼ਣ ਤੋਂ ਮੰਗ ਕਤੀ ਕਿ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਕਰਵਾ ਕੇ ਨਿਕਾਸੀ ਨਾਲੇ ਦੁਬਾਰਾ ਕਢਵਾਏ ਜਾਣ ਤਾਂ ਜੋ ਕਿਸਾਨਾਂ ਨੂੰ ਹੋ ਰਹੇ ਨੁਕਸਾਨ ਤੋਂ ਬਚਿਆ ਜਾ ਸਕੇ।ਉਨਾਂ ਡਿਪਟੀ ਕਮਿਸ਼ਨਰ ਜੀ ਤੋਂ ਮੰਗ ਕੀਤੀ ਕਿ ਸੜਕਾਂ ਦੇ ਕਿਨਾਰਿਆਂ ਦੇ ਨਾਲ-ਨਾਲ ਜੇ ਸੀ ਬੀ ਮਸ਼ੀਨ ਨਾਲ ਖਾਲੀ ਬਣਾ ਕੇ ਖੇਤਾਂ ਵਿੱਚ ਖੜੇ ਪਾਣੀ ਨੂੰ ਮੁੱਖ ਨਿਕਾਸੀ ਨਾਲਿਆਂ ਵਿੱਚ ਪਾਉਣ ਲਈ ਸੰਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਖੇਤਾਂ ਵਿੱਚ ਖੜੇ ਪਾਣੀ ਨੂੰ ਮੁੱਖ ਨਿਕਾਸੀ ਨਾਲਿਆਂ ਵਿੱਚ ਪਾਇਆ ਜਾ ਸਕੇ।  -- 

© 2016 News Track Live - ALL RIGHTS RESERVED