ਚੀਨ ਨੇ ਤਿੱਬਤ ‘ਚ ਆਪਣੀ ਮੌਜੂਦ ਸੈਨਿਕ ਤਾਕਤ ਨੂੰ ਵਧਾਉਣ ਲਈ ਮੋਬਾਈਲ ਹੌਵਿਟਰਜ਼ ਤੋਪਾਂ ਤਾਇਨਾਤ ਕੀਤੀਆਂ

ਚੀਨ ਨੇ ਤਿੱਬਤ ‘ਚ ਆਪਣੀ ਮੌਜੂਦ ਸੈਨਿਕ ਤਾਕਤ ਨੂੰ ਵਧਾਉਣ ਲਈ ਮੋਬਾਈਲ ਹੌਵਿਟਰਜ਼ ਤੋਪਾਂ ਤਾਇਨਾਤ ਕੀਤੀਆਂ

ਨਵੀਂ ਦਿੱਲੀ:

ਨਵੇਂ ਸਾਲ ਮੌਕੇ ਫੌਜ ਨੂੰ ਜੰਗ ਲਈ ਤਿਆਰ ਰਹਿਣ ਦਾ ਹੁਕਮ ਦੇਣ ਮਗਰੋਂ ਚੀਨ ਨੇ ਤਿੱਬਤ ‘ਚ ਆਪਣੀ ਮੌਜੂਦ ਸੈਨਿਕ ਤਾਕਤ ਨੂੰ ਵਧਾਉਣ ਲਈ ਮੋਬਾਈਲ ਹੌਵਿਟਰਜ਼ ਤੋਪਾਂ ਤਾਇਨਾਤ ਕੀਤੀਆਂ ਹਨ। ਇਨ੍ਹਾਂ ਨੂੰ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲੈ ਕੇ ਜਾਇਆ ਜਾ ਸਕਦਾ ਹੈ। ਚੀਨ ਨੇ ਤਿੱਬਤ ‘ਚ ਆਪਣੀ ਸੈਨਾ ਨੂੰ ਹਾਲ ਹੀ ਹਲਕੇ ਟੈਂਕ ਉਪਲੱਬਧ ਕਰਵਾਏ ਹਨ।
ਪੀਐਲਪੀ-181 ਮੋਬਾਈਲ ਹੌਵਿਟਜ਼ਰ ‘ਚ 52 ਕੈਲੀਬਰ ਦੀ ਤੋਪ ਹੋਵੇਗੀ। ਇਸ ਦੀ ਮਾਰਨ ਦੀ ਤਾਕਤ 50 ਕਿਲੋਮੀਟਰ ਦੀ ਹੈ। 2017 ‘ਚ ਡੋਕਲਾਮ ਵਿਵਾਦ ਸਮੇਂ ਇਨ੍ਹਾਂ ਤੋਪਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਤੋਪਾਂ ਲੇਜ਼ਰ ਤੇ ਸੈਟੇਲਾਈਟ ਤਕਨੀਕ ਨਾਲ ਵੀ ਨਿਸ਼ਾਨਾ ਸਾਧ ਸਕਦੀਆਂ ਹਨ।
ਤਿੱਬਤ ‘ਚ ਤਾਇਨਾਤ ਚੀਨੀ ਸੈਨਾ ਨੂੰ ਹਲਕੇ ਟੈਂਕ ਹਾਲ ਹੀ ‘ਚ ਦਿੱਤੇ ਗਏ ਹਨ, ਜੋ ਉਚਾਈ ‘ਤੇ ਮਾਰ ਕਰਨ ‘ਚ ਕਾਫੀ ਕਾਮਯਾਬ ਹਨ। ਟਾਈਪ 15 ਟੈਂਕਾਂ ਦੇ ਇੰਜ਼ਨ ਦੀ ਤਾਕਤ 1000 ਹਾਰਸ ਪਾਵਰ ਹੈ। ਤਿੱਬਤ ‘ਚ ਆਪਣੀ ਸੈਨਾ ‘ਚ ਵਾਧਾ ਕਰਨ ‘ਚ ਚੀਨ ਕਾਫੀ ਖ਼ਰਚ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਸ ਨਾਲ ਉਹ ਆਪਣੀ ਸੁਰੱਖਿਆ ਨੂੰ ਮਜਬੂਤ ਕਰ ਰਿਹਾ ਹੈ। ਇਸ ਦੇ ਨਾਲ ਹੀ ਆਪਣੇ ਗੁਆਂਢੀ ਦੇਸ਼ਾਂ ਨੂੰ ਲੜਾਈ ਲਈ ਉਕਸਾ ਰਿਹਾ ਹੈ।
ਯਾਦ ਰਹੇ ਸਾਲ 2019 ਵਿੱਚ ਦੇਸ਼ ਦੀ ਫ਼ੌਜ ਨਾਲ ਪਹਿਲੀ ਮੁਲਾਕਾਤ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਫ਼ੌਜ ਨੂੰ ਜੰਗ ਤੇ ਲੁਕੇ ਹੋਏ ਖ਼ਤਰੇ ਵਾਲੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਸਨ। ਸ਼ੀ ਨੇ ਕੇਂਦਰੀ ਫ਼ੌਜ ਕਮਿਸ਼ਨ ਦੀ ਬੈਠਕ ਵਿੱਚ ਕਿਹਾ ਸੀ ਕਿ ਵੱਡੇ ਪੱਧਰ 'ਤੇ ਹੋਰ ਤੇਜ਼ੀ ਨਾਲ ਆਧੁਨਿਕ ਬਣ ਰਹੀ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਖ਼ਤਰੇ, ਸੰਕਟ ਤੇ ਜੰਗ ਲਈ ਜਾਗਰੂਕ ਰਹਿਣਾ ਚਾਹੀਦਾ ਹੈ।

© 2016 News Track Live - ALL RIGHTS RESERVED