ਅਕਾਊਂਟ ਤੇ ਕਾਰਡ ਹੋ ਸਕਦੇ ਹੈਕ

Jul 03 2019 06:09 PM
ਅਕਾਊਂਟ ਤੇ ਕਾਰਡ ਹੋ ਸਕਦੇ ਹੈਕ

ਨਵੀਂ ਦਿੱਲੀ:

ਭਾਰਤੀ ਸਟੇਟ ਬੈਂਕ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ ਤੇ ਦੇਸ਼ ਵਿੱਚ ਇਸ ਦੇ ਸਭ ਤੋਂ ਵੱਧ ਸੇਵਿੰਗ ਖ਼ਾਤੇ ਹਨ। ਇਸ ਲਈ ਇਹ ਬੈਂਕ ਹਮੇਸ਼ਾ ਫਰਾਡ ਦੇ ਨਿਸ਼ਾਨੇ 'ਤੇ ਰਹਿੰਦਾ ਹੈ। ਮੌਜੂਦਾ ਫਰਾਡ ਜ਼ਿਆਦਾਤਰ ਸੀਨੀਅਰ ਨਾਗਰਿਕਾਂ ਨੂੰ ਟਾਰਗਿਟ ਕਰ ਰਹੇ ਹਨ। ਉਨ੍ਹਾਂ ਦੇ ਏਟੀਐਮ ਕਾਰਡ ਬਦਲਣ ਤੇ ਮੋਬਾਈਲ ਸਿੰਮ ਕਾਰਡ ਸਵੈਪ ਵਰਗੇ ਕਈ ਮਾਮਲੇ ਸਾਹਮਣੇ ਆ ਰਹੇ ਹਨ।
ਫੋਨ ਕਾਲ ਤੋਂ ਫਰਾਡ ਕਰਨ ਦੇ ਮਾਮਲੇ ਵਿੱਚ ਫਰਾਡ ਖ਼ੁਦ ਨੂੰ ਐਸਬੀਆਈ ਦਾ ਮੁਲਾਜ਼ਮ ਦੱਸਦੇ ਹਨ ਤੇ ਏਟੀਐਮ ਪਿੰਨ, ਓਟੀਪੀ ਤੇ ਕ੍ਰੈਡਿਟ ਕਾਰਡ ਨੰਬਰ ਵਰਗੀਆਂ ਜਾਣਕਾਰੀਆਂ ਮੰਗਦੇ ਹਨ। ਜਦੋਂ ਤਕ ਤੁਹਾਨੂੰ ਪਤਾ ਲੱਗਦਾ ਉਸ ਤੋਂ ਪਹਿਲਾਂ ਬੈਂਕ ਖ਼ਾਤੇ ਵਿੱਚੋਂ ਪੈਸੇ ਕੱਢ ਲਏ ਜਾਂਦੇ ਹਨ। ਇਸ ਲਈ ਤੁਹਾਨੂੰ ਅਜਿਹੇ ਧੋਖੇਬਾਜ਼ਾਂ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਲੋੜ ਹੈ। ਸਿਰਫ SBI ਹੀ ਨਹੀਂ, ਹੋਰ ਬੈਂਕਾਂ ਦੇ ਗਾਹਕ ਵੀ ਇਸ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ।

ਕਿਵੇਂ ਹੁੰਦਾ ਫਰਾਡ
ਜ਼ਿਆਦਾਤਰ ਫਰਾਡ ਆਪਣੇ ਆਪ ਨੂੰ ਐਸਬੀਆਈ ਬਰਾਂਚ ਦੇ ਮੁਲਾਜ਼ਮ ਹੋਣ ਦਾ ਦਾਅਵਾ ਕਰਦੇ ਹਨ ਤੇ ਅਕਸਰ ਲੈਂਡਲਾਈਨ ਤੋਂ ਕਾਲ ਕਰਦੇ ਹਨ। ਉਨ੍ਹਾਂ ਕੋਲ ਪਹਿਲਾਂ ਤੋਂ ਹੀ ਤੁਹਾਡੀ ਕੁਝ ਜਾਣਕਾਰੀ ਜਿਵੇਂ- ਨਾਂ, ਜਨਮ ਤਾਰੀਖ਼, ਬੈਂਕ ਖ਼ਾਤੇ ਨਾਲ ਜੁੜਿਆ ਮੋਬਾਈਲ ਨੰਬਰ ਆਦਿ ਮੌਜੂਦ ਹੁੰਦੀ ਹੈ। ਇਸ ਨਾਲ ਤੁਹਾਨੂੰ ਯਕੀਨ ਹੋ ਜਾਏਗਾ ਕਿ ਉਹ ਸ਼ਖ਼ਸ ਬੈਂਕ ਤੋਂ ਹੀ ਬੋਲ ਰਿਹਾ ਹੈ।
ਇਸ ਮਗਰੋਂ ਕਾਲ ਕਰਨ ਵਾਲਾ ਤੁਹਾਨੂੰ ਇਹ ਕਹਿ ਕੇ ਡਰਾ ਸਕਦਾ ਹੈ ਕਿ ਤੁਹਾਡਾ ਕ੍ਰੈਡਿਟ ਜਾਂ ਡੈਬਿਟ ਕਾਰਡ ਬਲਾਕ ਹੋਣ ਵਾਲਾ ਹੈ ਤੇ ਕਹੇਗਾ ਕਿ ਜੇ ਤੁਸੀਂ ਬੈਂਕ ਨਾਲ ਜਾਣਕਾਰੀ ਅਪਡੇਟ ਨਹੀਂ ਕੀਤੀ ਤਾਂ ਤੁਹਾਡਾ ਕਾਰਡ ਬਲਾਕ ਕਰ ਦਿੱਤਾ ਜਾਏਗਾ। ਇਸ ਪਿੱਛੋਂ ਉਹ ਤੁਹਾਡੇ ਕਾਰਡ ਸਬੰਧੀ ਸਾਰੀ ਜਣਕਾਰੀ ਮੰਗਦਾ ਹੈ। ਕਾਰਡ ਅਪਗ੍ਰੇਡ ਕਰਨ ਦੇ ਬਹਾਨੇ ਤੁਹਾਡੇ ਕੋਲੋਂ OTP ਵੀ ਮੰਗਿਆ ਜਾਂਦਾ ਹੈ ਤੇ ਤੁਹਾਡਾ ਅਕਾਊਂਟ ਹੈਕ ਹੋ ਜਾਂਦਾ ਹੈ। ਇਸ ਲਈ ਹਮੇਸ਼ਾ ਧਿਆਨ ਰੱਖੋ ਕਿ ਕੋਈ ਨੀ ਬੈਂਕ ਮੁਲਾਜ਼ਮ ਫੋਨ 'ਤੇ ਤੁਹਾਡੀ ਕੋਈ ਜਾਣਕਾਰੀ ਨਹੀਂ ਮੰਗਦਾ, ਇਸ ਲਈ ਸਾਵਧਾਨ ਰਹੋ।

 

© 2016 News Track Live - ALL RIGHTS RESERVED