ਦੱਖਣੀ ਪੂਰਬ ਮੱਧ ਰੇਲਵੇ ਨੇ ਕਈ ਅਹਿਮ ਅਹੁਦਿਆਂ ਲਈ ਨੌਕਰੀ ਦਾ ਇਸ਼ਤਿਹਾਰ

Aug 22 2019 02:45 PM
ਦੱਖਣੀ ਪੂਰਬ ਮੱਧ ਰੇਲਵੇ ਨੇ ਕਈ ਅਹਿਮ ਅਹੁਦਿਆਂ ਲਈ ਨੌਕਰੀ ਦਾ ਇਸ਼ਤਿਹਾਰ

ਨਵੀਂ ਦਿੱਲੀ:

ਦੱਖਣੀ ਪੂਰਬ ਮੱਧ ਰੇਲਵੇ ਨੇ ਕਈ ਅਹਿਮ ਅਹੁਦਿਆਂ ਲਈ ਨੌਕਰੀ ਦਾ ਇਸ਼ਤਿਹਾਰ ਦਿੱਤਾ ਹੈ। ਇਛੁੱਕ ਉਮੀਦਵਾਰ ਰੇਲਵੇ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਵੈੱਬਸਾਈਟ ‘ਤੇ ਕਈ ਅਹਿਮ ਜਾਣਕਾਰੀਆਂ ਵੀ ਦਿੱਤੀਆਂ ਗਈਆਂ ਹਨ ਜਿਸ ਨਾਲ ਫਾਰਮ ਭਰਨ ਦੌਰਾਨ ਕਾਫੀ ਮਦਦ ਹੋਵੇਗੀ।
ਇਹ ਭਰਤੀ ਪ੍ਰਕ੍ਰਿਆ ਦੱਖਣੀ ਪੂਰਬ ਮੱਧ ਰੇਲਵੇ ਦੇ ਨਾਗਪੁਰ ਖੰਡ ਲਈ ਹਨ। ਬੋਰਡ ਮੁਤਾਬਕ 313 ਅਹੁਦੇ ਆਫਰ ਕੀਤੇ ਗਏ ਹਨ। ਭਰਤੀ ਬੋਰਡ ਮੁਤਾਬਕ ਫਾਰਮ ਭਰਨ ਦੀ ਆਖਰੀ ਤਾਰੀਖ਼ 29 ਅਗਸਤ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਕਈ ਅਹੁਦਿਆਂ ਲਈ ਅਰਜ਼ੀਆਂ ਮੰਗਵਾਈਆਂ ਗਈਆਂ ਹਨ।
ਨਾਗਪੁਰ ਡਿਵੀਜ਼ਨ ਲਈ ਅਰਜ਼ੀਆਂ
Fitter - 26 ਅਹੁਦੇ
Carpainter - 20 ਅਹੁਦੇ
Welder -20 ਅਹੁਦੇ
PASSA/ COPA- 30 ਅਹੁਦੇ
Electronics Mechanic-4 ਅਹੁਦੇ
Power Mechanics - 2 ਅਹੁਦੇ
Mechanic Machine Tool Maintenance - 2 ਅਹੁਦੇ
Diesel Mechanic - 60 ਅਹੁਦੇ
Upholsterer (Trimmer)- 2 ਅਹੁਦੇ
Dearer- 2 ਅਹੁਦੇ
ਮੋਤੀਗੜ੍ਹ ਕਾਰਜਸ਼ਾਲਾ ਲਈ
Filler- 5 ਅਹੁਦੇ
Welder- 9 ਅਹੁਦੇ
Stenographer (ਇੰਗਲਿਸ਼)- 1 ਅਹੁਦੇ
ਭਰਤੀ ਲਈ ਉਮੀਦਵਾਰਾਂ ਦੀ ਉਮਰ 15 ਤੋਂ 24 ਸਾਲ ਤਕ ਹੋਣੀ ਚਾਹੀਦੀ ਹੈ। ਉਹ ਕਿਸੇ ਮਾਨਤਾ ਹਾਸਲ ਬੋਰਡ ਤੋਂ 10ਵੀਂ ‘ਚ 50% ਅੰਕਾਂ ਨਾਲ ਪਾਸ ਹੋਣਾ ਚਾਹੀਦਾ ਹੈ।
ਅਹੁਦੇ ‘ਤੇ ਅਪਲਾਈ ਕਰਨ ਲਰੀ ਫੀਸ ਦੇ ਤੌਰ ‘ਤੇ 100 ਰੁਪਏ ਰੱਖੇ ਗਏ ਹਨ। ਉਮੀਦਵਾਰ ਰੇਲਵੇ ਦੇ ਆਫੀਸ਼ੀਅਲ ਵੈੱਬਸਾਈਟ indianrailways.gov.in ‘ਤੇ ਜਾ ਕੇ ਫਾਰਮ ਅਪਲਾਈ ਕਰ ਸਕਦੇ ਹਨ। ਫੀਸ ਲਈ ਐਸਬੀਆਈ ਗੇਟਵੇ ਰਾਹੀਂ ਜਮਾਂ ਕਰਵਾਈ ਜਾ ਸਕਦੀ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED