ਸ਼ੇਅਰ ਬਾਜ਼ਾਰ ‘ਚ ਇੱਕ ਵਾਰ ਫੇਰ ਤੋਂ ਤੇਜ਼ੀ

Sep 23 2019 12:24 PM
ਸ਼ੇਅਰ ਬਾਜ਼ਾਰ ‘ਚ ਇੱਕ ਵਾਰ ਫੇਰ ਤੋਂ ਤੇਜ਼ੀ

ਨਵੀਂ ਦਿੱਲੀ:

ਛੁੱਟੀਆਂ ਤੋਂ ਬਾਅਦ ਅੱਜ ਖੁਲ੍ਹੇ ਸ਼ੇਅਰ ਬਾਜ਼ਾਰ ‘ਚ ਇੱਕ ਵਾਰ ਫੇਰ ਤੋਂ ਤੇਜ਼ੀ ਵੇਖਣ ਨੂੰ ਮਿਲੀ। ਸਨਸੈਕਸ ਨੇ ਅੱਕ ਸਵੇਰੇ ਸ਼ੁਰੂਆਤੀ ਖਾਰੋਬਾਰ ‘ਚ 1300 ਅੰਕਾਂ ਦੀ ਉਛਾਲ ਦਰਜ ਕਰਵਾਈ। ਇਸ ਦੇ ਨਾਲ ਹੀ ਨਿਫਟੀ ਨੇ ਵੀ 11,650 ਦੇ ਅੰਕੜੇ ਨੂੰ ਪਾਰ ਕੀਤਾ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਸਨਸੈਕਸ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਸੀ। ਉਸ ਦੌਰਾਨ ਸਨਸੈਕਸ ‘ਚ 2280 ਅੰਕਾਂ ਤਕ ਦਾ ਉਛਾਲ ਵੇਖਣ ਨੂੰ ਮਿਲੀਆ ਸੀ ਜੋ ਇੱਕ ਦਿਨ  ਸਭ ਤੋਂ ਵੱਡੀ ਉਛਾਲ ਸੀ।
ਸ਼ੁੱਕਰਵਾਰ ਨੂੰ ਸਨਸੈਕਸ 1,921.15 ਅੰਕਾਂ ਦੀ ਵੱਡੀ ਉਛਾਲ ਦੇ ਨਾਲ 38,014.62 ‘ਤੇ ਅਤੇ ਨਿਫਟੀ 600 ਅੰਕਾਂ ਤੋਂ ਜ਼ਿਆਦਾ ਦੇ ਵਾਧੇ ਤੋਂ ਬਾਅਦ 11,200 ‘ਤੇ ਬੰਦ ਹੋਇਆ ਸੀ। ਬਾਜ਼ਾਰ ਦੀ ਇਸ ਬਹਾਰ ਦਾ ਸਭ ਤੋਂ ਜ਼ਿਆਦਾ ਫਾਈਦਾ ਹੀਰੋ ਮੋਟੋਕਾਰਪ, ਮਾਰੂਤੀ, ਬਜਾਜ ਫਾਈਨੇਂਸ, ਇੰਡੀਸਇੰਡ ਬੈਂਕ ਅਤੇ ਐਚਡੀਐਫਸੀ ਬੈਂਕ ਨੂੰ ਹੋਇਆ ਸੀ। ਇਨ੍ਹਾਂ ਕੰਪਨੀਆਂ ਦੇ ਸ਼ੇਅਰ ‘ਚ 8-13 ਫੀਸਦ ਦਾ ਵਾਧਾ ਵੇਖਣ ਨੂੰ ਮਿਲੀਆ ਸੀ।
ਆਰਥਿਕ ਸੁਸਤੀ ਦੀ ਖ਼ਬਰਾਂ ‘ਚ ਸ਼ੇਅਰ ਬਾਜ਼ਾਰ ‘ਚ ਤੇਜ਼ੀ ਮੋਦੀ ਸਰਕਾਰ ਦੀ ਆਰਥਿਕ ਮੋਰਚੇ ‘ਤੇ ਲਏ ਕੁਝ ਬੋਲਡ ਫੈਸਲਿਆਂ ਤੋਂ ਬਾਅਦ ਵੇਖਣ ਨੂੰ ਮਿਲੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕਾਰਪੋਰੇਟ ਟੈਕਸ ਦੀ ਦਰ ਘਟਾਕੇ 22% ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਕੈਪਿਟਲ ਗੇਨ ਟੈਕਸ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਇਸ ਨਾਲ ਬਾਜ਼ਾਰ ‘ਚ ਨਿਵੇਸ਼ ਵਧਣ ਦੀ ਉਮੀਦ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED