ਦੁਲਹਨ ਨੂੰ ਨਾਲ ਲੈ ਜਾਣ ਤੋਂ ਇਨਕਾਰ ਕਰ ਦਿੱਤਾ

ਦੁਲਹਨ ਨੂੰ ਨਾਲ ਲੈ ਜਾਣ ਤੋਂ ਇਨਕਾਰ ਕਰ ਦਿੱਤਾ

ਨਵੀਂ ਦਿੱਲੀ:

ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਹਾਪੁੜ ‘ਚ ਹੈਰਾਨ ਕਰਨ ਦੇਣ ਵਾਾਲ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਦੋਸਤਾਈ ਨਿਵਾਸੀ ਯੂਸੁਫ ਨੇ ਆਪਣੀ ਧੀ ਦਾ ਨਿਕਾਹ ਮੇਰਠ ਦੇ ਪਿੰਡ ਪੀਪਲੀ ਨਿਵਾਸੀ ਬਾਬੂ ਦੇ ਬੇਟੇ ਨਾਲ ਤੈਅ ਕੀਤਾ ਸੀ। ਜਦੋਂ ਬਾਰਾਤ ਪਹੁੰਚੀ ਤਾਂ ਕੁੜੀ ਵਾਲਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਖਾਣੇ ਲਈ ਸੱਦਾ ਦਿੱਤਾ।
ਇਸ ਦੌਰਾਨ ਖਾਣੇ ਦੀ ਪਲੇਟ ‘ਚ ਸਿਰਫ ਲਾੜੇ ਲਈ ਦੋ ਰਸਗੁੱਲੇ ਰੱਖ ਦਿੱਤੇ ਤੇ ਉਸ ਦੇ ਦੋਸਤਾਂ ਲਈ ਨਹੀਂ ਰੱਖੇ। ਇਸ ਗੱਲ ‘ਤੇ ਲਾੜਾ ਨਾਰਾਜ਼ ਹੋ ਗਿਆ ਤੇ ਉਸ ਨੇ ਨਿਕਾਹ ਦੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਦੁਲਹਨ ਨੂੰ ਨਾਲ ਲੈ ਜਾਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਕੁੜੀ ਵਾਲਿਾਂ ਨੇ ਆਪਣੀ ਗਲਤੀ ਮੰਨਦੇ ਹੋਏ ਮੁੰਡੇ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁੰਡੇ ਨੇ ਭੱਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ।
ਕਾਫੀ ਸਮਝਾਉਣ ਤੋਂ ਬਾਅਦ ਕੁੜੀ ਵਾਲਿਆਂ ਨੇ ਲਾੜੇ ਸਮੇਤ ਬਾਰਾਤ ਨੂੰ ਬੰਧਕ ਬਣਾ ਲਿਆ। ਪੁਲਿਸ ਨੂੰ ਇਸ ਦੀ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ‘ਤੇ ਆ ਦੋਵਾਂ ਪੱਖਾਂ ਨੂੰ ਸਮਝਾ ਸੁਲਾਹ ਕਰਨ ਦੀ ਨਸੀਅਤ ਦਿੱਤੀ। ਇਸ ਦੌਰਾਨ ਕੁੜੀ ਦੇ ਪਿਓ ਦਾ ਕਹਿਣਾ ਹੈ ਕਿ ਮੁੰਡੇ ਨੂੰ ਦਾਜ ‘ਚ ਬੁਲੇਟ ਨਾ ਮਿਲਣ ਦੀ ਨਾਰਾਜ਼ਗੀ ਉਸ ਨੇ ਕਿਸੇ ਬਹਾਨੇ ਕੱਢੀ ਹੈ। ਅਜੇ ਤਕ ਕਿਸੇ ਵੀ ਪੱਖ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਲੋੜ ਪੈਣ ‘ਤੇ ਪੁਲਿਸ ਵੱਲੋਂ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।

© 2016 News Track Live - ALL RIGHTS RESERVED