ਭਾਰਤ ਸਭ ਧਰਮ ਤੇ ਮਜ਼ਹਬ ਦੇ ਲੋਕਾਂ ਲਈ

ਭਾਰਤ ਸਭ ਧਰਮ ਤੇ ਮਜ਼ਹਬ ਦੇ ਲੋਕਾਂ ਲਈ

ਨਵੀਂ ਦਿੱਲੀ:

ਦੇਸ਼ ਦੇ ਤਿੰਨ ਚੌਥਾਈ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਭਾਰਤ ‘ਚ ਸਾਰੇ ਧਰਮਾਂ ਦੇ ਲੋਕ ਸ਼ਾਂਤੀ ਨਾਲ ਰਹਿ ਸਕਦੇ ਹਨ। ਇਹ ਖੁਲਾਸਾ ਹਾਲ ਹੀ ‘ਚ ਕੀਤੇ ਗਏ ਸਰਵੇ ‘ਚ ਹੋਇਆ ਹੈ। ਇਹ ਸਰਵੇ ਸੈਂਟਰ ਫ਼ਾਰ ਸਟੱਡੀਜ਼ ਆਫ਼ ਡਵੈਲਪਿੰਗ ਸੁਸਾਈਟੀਜ਼ ਨੇ ਕੀਤਾ ਹੈ। ਸਰਵੇ ਦਾ ਮਕਸਦ ਇਹ ਜਾਣਨਾ ਸੀ ਕਿ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਸਮਾਰਟਫੋਨ ਵੋਟਰਸ ‘ਤੇ ਪ੍ਰਭਾਅ ਪਾਉਂਦੇ ਹਨ।
ਅਜਿਹੇ ਲੋਕ ਜੋ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਦੇ ਉਨ੍ਹਾਂ ਵਿੱਚੋਂ 73 ਫੀਸਦ ਦਾ ਕਹਿਣਾ ਹੈ ਕਿ ਭਾਰਤ ਸਾਰੇ ਲੋਕਾਂ ਦੇ ਰਹਿਣ ਲਈ ਹੈ। ਜੋ ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ, ਉਨ੍ਹਾਂ ਵਿੱਚੋਂ 75 ਫੀਸਦ ਦਾ ਮੰਨਣਾ ਹੈ ਕਿ ਭਾਰਤ ਸਭ ਧਰਮ ਤੇ ਮਜ਼ਹਬ ਦੇ ਲੋਕਾਂ ਲਈ ਹੈ।
ਇਹ ਸਰਵੇ ਸੀਐਸਡੀਐਸ ਵੱਲੋਂ ਅਪਰੈਲ ਤੇ ਮਈ ਦੇ ਮਹੀਨੇ ‘ਚ ਫੀਲਡ ‘ਚ ਜਾ ਕੇ ਕੀਤਾ ਗਿਆ। ਇਸ ‘ਚ 26 ਸੂਬਿਆਂ ਦੇ 211 ਸੰਸਦੀ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

© 2016 News Track Live - ALL RIGHTS RESERVED