ਲੋਕਾਂ ਦਾ ਕਹਿਣਾ ਹੈ ਕਿ ਇਹ ਰਾਖੀ ਦਾ ਪਬਲੀਸਿਟੀ ਸਟੰਟ

Sep 24 2019 12:51 PM
ਲੋਕਾਂ ਦਾ ਕਹਿਣਾ ਹੈ ਕਿ ਇਹ ਰਾਖੀ ਦਾ ਪਬਲੀਸਿਟੀ ਸਟੰਟ

ਮੁੰਬਈ:

ਐਕਟਰਸ ਤੇ ਡ੍ਰਾਮਾ ਕੁਈਨ ਰਾਖੀ ਸਾਵੰਤ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਆਹ ਕਰਕੇ ਸੁਰਖੀਆਂ ‘ਚ ਬਣੀ ਹੋਈ ਹੈ। ਹੁਣ ਇੱਕ ਵਾਰ ਫੇਰ ਤੋਂ ਰਾਖੀ ਨੇ ਆਪਣੀ ਲੇਟੇਸਟ ਵੀਡੀਓ ਨੂੰ ਸ਼ੇਅਰ ਕਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਸ ਦੀ ਵਿਆਹੁਤਾ ਜ਼ਿੰਦਗੀ ‘ਚ ਕੁਝ ਦਿੱਕਤਾਂ ਆ ਗਈਆਂ ਹਨ।
ਵੀਡੀਓ ‘ਚ ਰਾਖੀ ਦੀ ਹਾਲਤ ਦੇ ਫੈਨਸ ਉਸ ਦੀ ਵੀਡੀਓ ‘ਤੇ ਕੁਮੈਂਟ ਕਰ ਪੁੱਛ ਰਹੇ ਹਨ ਕਿ ਕੀ ਉਸ ਦਾ ਵਿਆਹ ਖ਼ਤਰੇ ‘ਚ ਹੈ ਜਾਂ ਫੇਰ ਰਾਖੀ ਨਿਊਜ਼ ‘ਚ ਬਣੇ ਰਹਿਣ ਲਈ ਅਜਿਹਾ ਕੁਝ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਰਾਖੀ ਦਾ ਪਬਲੀਸਿਟੀ ਸਟੰਟ ਹੈ।
ਰਾਖੀ ਦਾ ਕਹਿਣਾ ਹੈ ਕਿ, “ਤੁਸੀਂ ਜੋ ਬੋਲੋਗੇ ਮੈਂ ਕਰਾਂਗੀ, ਜੋ ਬੋਲੋਗੇ ਸੁਣਾਂਗੀ, ਪਰ ਮੈਨੂੰ ਇਗਨੌਰ ਨਾਲ ਕਰੋ। ਮੈਂ ਨਹੀਂ ਰਹਿ ਸਕਦੀ। ਤੁਹਾਨੂੰ ਮੇਰੇ ‘ਤੇ ਜ਼ਰਾ ਵੀ ਤਰਸ ਨਹੀਂ ਆਉਂਦਾ ਨਾ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।” ਇਸ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਰਾਖੀ ਦਾ ਪਤੀ ਉਸ ਨੂੰ ਇਗਨੌਰ ਕਰ ਰਿਹਾ ਹੈ।
ਰਾਖੀ ਨੇ ਦੱਸਿਆ ਸੀ ਕਿ ਉਸ ਨੇ ਹੋਟਲ ਦੇ ਕਮਲੇ ‘ਚ ਦੋਵਾਂ ਪਰਿਵਾਰਾਂ ਦੇ ਸਾਹਮਣੇ ਵਿਆਹ ਕੀਤਾ ਸੀ। ਅਜੇ ਤਕ ਰਿਤੇਸ਼ ਦੀ ਇੱਕ ਵਾਰ ਵੀ ਰਾਖੀ ਦੇ ਨਾਲ ਕੋਈ ਤਸਵੀਰ ਸਾਹਮਣੇ ਨਹੀਂ ਜਿਸ ਕਰਕੇ ਹਰ ਕਿਸੇ ਦਾ ਇਸ ‘ਤੇ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ ਤੇ ਹਰ ਕੋਈ ਇਸ ਨੂੰ ਰਾਖੀ ਦਾ ਪਬਲੀਸਿਟੀ ਸਟੰਟ ਦੱਸਿਆ ਜਾ ਰਿਹਾ ਹੈ।

© 2016 News Track Live - ALL RIGHTS RESERVED