ਮੈਗਾ ਬਜਟ ਫ਼ਿਲਮ ‘2.0’ ਇਸੇ ਸਾਲ 29 ਨਵੰਬਰ ਨੂੰ ਰਿਲੀਜ਼

Nov 26 2018 03:33 PM
ਮੈਗਾ ਬਜਟ ਫ਼ਿਲਮ ‘2.0’ ਇਸੇ ਸਾਲ 29 ਨਵੰਬਰ ਨੂੰ ਰਿਲੀਜ਼

ਮੁੰਬਈ:

ਸੁਪਰਸਟਾਰ ਰਜਨੀਕਾਂਤ ਤੇ ਅਕਸ਼ੈ ਕੁਮਾਰ ਦੀ ਮੈਗਾ ਬਜਟ ਫ਼ਿਲਮ ‘2.0’ ਇਸੇ ਸਾਲ 29 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ 500 ਕਰੋੜ ਤੋਂ ਜ਼ਿਆਦਾ ਦੇ ਬਜਟ ‘ਚ ਬਣੀ ਸਭ ਤੋਂ ਮਹਿੰਗੀ ਫ਼ਿਲਮ ਹੈ। ਇਸ ਦੇ ਨਾਲ ਹੀ ਫ਼ਿਲਮ ਦੀਆਂ ਕੁਝ ਖਾਸ ਗੱਲਾਂ ਵੀ ਔਡੀਅੰਸ ਨੂੰ ਆਪਣੇ ਵੱਲ ਖਿੱਚ ਰਹੀ ਹੈ।
ਹੁਣ ਖ਼ਬਰਾਂ ਨੇ ਕਿ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ 370 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਫ਼ਿਲਮ ਦੇ ਸਾਰੇ ਵਰਜ਼ਨ ਦੇ ਸੈਟੇਲਾਈਟ ਰਾਈਟਸ 120 ਕਰੋੜ ਰੁਪਏ, ਸਾਰੇ ਵਰਜਨਸ ਦੇ ਡਿਜੀਟਲ ਰਾਈਟਸ 60 ਕਰੋੜ ਰੁਪਏ ਤੇ ਅਡਵਾਂਸ ਬੇਸਿਸ ‘ਤੇ ਨਾਰਥ ਬੈਲਟ ਦੇ ਰਾਈਟਸ 80 ਕਰੋੜ ਰੁਪਏ ‘ਚ ਵਿੱਕ ਗਏ ਹਨ। ਆਂਧਰ ਪ੍ਰਦੇਸ਼ ਤੇ ਤੇਲੰਗਾਨਾ ਦੇ ਰਾਈਟਸ ਵੇਚਕੇ ਫ਼ਿਲਮ ਨੂੰ 70 ਕਰੋੜ ਰੁਪਏ ਮਿਲੇ ਹਨ, ਕਰਨਾਟਕ ‘ਚ ਰਾਈਟਸ ਦੇ 25 ਕਰੋੜ ਤੇ ਕੇਰਲਾ ‘ਚ 15 ਕਰੋੜ ਰੁਪਏ ਮਿਲੇ ਹਨ। ਇਸ ਤਰ੍ਹਾਂ ਫ਼ਿਲਮ ਨੇ ਪਰਦੇ ‘ਤੇ ਜਾਣ ਤੋਂ ਪਹਿਲਾਂ ਹੀ 370 ਕਰੋੜ ਦੀ ਕਮਾਈ ਕਰ ਚੁੱਕੀ ਹੈ।
ਫ਼ਿਲਮ ‘ਚ ਪਹਿਲੀ ਵਾਰ ਅਕਸ਼ੇ ਕੁਮਾਰ ਤੇ ਰਜਨੀਕਾਂਤ ਨਜ਼ਰ ਆਉਣਗੇ। ’2.0’ ਸਾਲ 2010 ‘ਚ ਆਈ ਫ਼ਿਲਮ ‘ਰੋਬੋਟ’ ਦਾ ਸੀਕੁਅਲ ਹੈ ਜਿਸ ‘ਚ ਰਜਨੀਕਾਂਤ ਡਬੱਲ ਰੋਲ ਪਲੇਅ ਕਰਦੇ ਨਜ਼ਰ ਆਏ ਸੀ ਤੇ ਉਨ੍ਹਾਂ ਦੇ ਨਾਲ ਐਸ਼ਵਰਿਆ ਰਾਏ ਬੱਚਨ ਵੀ ਸੀ। ਹੁਣ ਫ਼ਿਲਮ ‘ਚ ਅਕਸ਼ੈ, ਰਜਨੀਕਾਂਤ ਨਾਲ ਐਮੀ ਜੈਕਸਨ ਨਜ਼ਰ ਆਵੇਗੀ।

© 2016 News Track Live - ALL RIGHTS RESERVED