ਤੇਜ਼ ਪਾਣੀ ਵਿਚ ਇਕ ਕਾਰ ਬੇਕਾਬੂ ਹੋ ਕੇ ਡਿੱਗ ਪਈ

May 09 2019 04:01 PM
ਤੇਜ਼ ਪਾਣੀ ਵਿਚ ਇਕ ਕਾਰ ਬੇਕਾਬੂ ਹੋ ਕੇ ਡਿੱਗ ਪਈ

ਪਠਾਨਕੋਟ

ਪਿੰਡ ਅਕਾਲਗੜ੍ਹ ਦੇ ਨਾਲ ਵਗਦੀ ਨਹਿਰ ਦੇ ਤੇਜ਼ ਪਾਣੀ ਵਿਚ ਇਕ ਕਾਰ ਬੇਕਾਬੂ ਹੋ ਕੇ ਡਿੱਗ ਪਈ | ਕਾਰ 'ਚ ਇਕ ਹੀ ਪਰਿਵਾਰ ਦੇ 4 ਲੋਕ ਸਵਾਰ ਸਨ, ਜਿਨ੍ਹਾਂ ਨੰੂ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ | ਉਨ੍ਹਾਂ ਨੰੂ ਨਜ਼ਦੀਕੀ ਹਸਪਤਾਲ ਵਿਖੇ ਜੇਰੇ ਇਲਾਜ ਭਰਤੀ ਕਰਵਾਇਆ ਗਿਆ | ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਮੌਕੇ 'ਤੇ ਪਹੰੁਚ ਗਈ | ਇਸ ਸਬੰਧੀ ਥਾਣੇ ਦੇ ਐਸ.ਐਚ.ਓ. ਅਵਤਾਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਉਨ੍ਹਾਂ ਦੇ ਬੇਟੇ ਨੇ ਦਿੱਤੀ ਜੋ ਘਟਨਾ ਵੇਲੇ ਲਾਗੋਂ ਲੰਘ ਰਿਹਾ ਸੀ | ਉਸ ਨੇ ਹੀ ਲੋਕਾਂ ਨੰੂ ਰੌਲਾ ਪਾ ਕੇ ਇਕੱਠਾ ਕੀਤਾ ਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਹਿਰ 'ਚ ਛਾਲ ਮਾਰ ਦਿੱਤੀ ਤੇ ਕਾਰ 'ਚੋਂ ਬੇਹੋਸ਼ ਹੋਏ ਕਾਰ ਸਵਾਰਾਂ ਨੰੂ ਬਾਹਰ ਕੱਢਿਆ ਤੇ ਉਨ੍ਹਾਂ ਦੀ ਜਾਨ ਬਚਾਈ | ਇਨ੍ਹਾਂ ਵਿਚੋਂ ਇਕ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਕਾਰ ਚਾਲਕ ਦੀ ਪਹਿਚਾਣ ਮਹਿੰਦਰਪਾਲ ਪੁੱਤਰ ਲਾਲ ਚੰਦ ਨਿਵਾਸੀ ਘਰੋਟਾ ਜੋ ਕਿ ਬਿਜਲੀ ਵਿਭਾਗ 'ਚ ਕਾਰਜ਼ਰਤ ਹੈ, ਆਪਣੀ ਪਤਨੀ ਸੀਮਾ ਦੇਵੀ ਜੋ ਕਿ ਪਿੰਡ ਭੜੋਲੀ 'ਚ ਟੀਚਰ ਹੈ, ਆਪਣੇ ਬੱਚਿਆਂ ਨਾਲ ਘਰ ਵੱਲ ਜਾ ਰਹੇ ਸਨ ਕਿ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਏ | ਬੱਚੇ ਅਤੇ ਪਿਤਾ ਖਤਰੇ ਤੋਂ ਬਾਹਰ ਹਨ ਜਦਕਿ ਸੀਮਾ ਦੀ ਹਾਲਤ ਨਾਜ਼ੁਕ ਹੈ | 

© 2016 News Track Live - ALL RIGHTS RESERVED