ਹੁਣ ਖੁਸ਼ੀ ਕਪੂਰ ਦੀ ਵਾਰੀ

Dec 27 2018 03:10 PM
ਹੁਣ ਖੁਸ਼ੀ ਕਪੂਰ ਦੀ ਵਾਰੀ

ਮੁੰਬਈ:

ਹਾਲ ਹੀ ‘ਚ ਕਰਨ ਜੌਹਰ ਨੇ ‘ਧੜਕ’ ਨਾਲ ਜਾਨ੍ਹਵੀ ਕਪੂਰ ਦਾ ਡੈਬਿਊ ਕਰਵਾਇਆ ਹੈ। ਹੁਣ ਉਸ ਦੀ ਛੋਟੀ ਭੈਣ ਖੁਸ਼ੀ ਕਪੂਰ ਦੀ ਵਾਰੀ ਹੈ। ਖੁਸ਼ੀ ਦੇ ਬਾਲੀਵੁੱਡ ਡੈਬਿਊ ਦੀਆਂ ਖ਼ਬਰਾਂ ਤਾਂ ਕਾਫੀ ਲੰਬੇ ਸਮੇਂ ਤੋਂ ਆ ਰਹੀਆਂ ਸੀ। ਇਸ ਬਾਰੇ ਖੁਸ਼ੀ ਦੇ ਪਾਪਾ ਬੋਨੀ ਕਪੂਰ ਨੇ ਇੰਟਰਵਿਊ ‘ਚ ਕਿਹਾ ਸੀ ਕਿ ਸਿਰਫ ਜਾਨ੍ਹਵੀ ਹੀ ਨਹੀਂ ਖੁਸ਼ੀ ਵੀ ਐਕਟਰਸ ਬਣਨਾ ਚਾਹੁੰਦੀ ਹੈ ਤੇ ਜਲਦੀ ਆਪਣਾ ਡੈਬਿਊ ਕਰੇਗੀ।
ਹੁਣ ਇਸ ‘ਤੇ ਕਰਨ ਜੌਹਰ ਨੇ ਨੇਹਾ ਦੇ ਚੈਟ ਸ਼ੋਅ ‘ਚ ਪੁੱਛਿਆ ਗਿਆ ਕਿ ਕੀ ਉਹ 2019 ‘ਚ ਕਿਸ ਸਟਾਰ ਕਿੱਡ ਨੂੰ ਲੌਂਚ ਕਰ ਰਹੇ ਹਨ ਤਾਂ ਕਰਨ ਨੇ ਇਸ ਦਾ ਜਵਾਬ ਦੰਦੇ ਹੋਏ ਜਾਵੇਦ ਜਾਫਰੀ ਦੇ ਬੇਟੇ ਮਿਜਾਨ ਜਾਫਰੀ ਤੇ ਖੁਸ਼ੀ ਕਪੂਰ ਦਾ ਨਾਂ ਲਿਆ।
ਕਰਨ ਨੇ ਕਿਹਾ, "ਮਿਜਾਨ ਕਾਫੀ ਸ਼ਾਨਦਾਰ ਹਨ ਤੇ ਉਸ ‘ਚ ਵੱਡਾ ਸਟਾਰ ਹੋਣ ਦੇ ਨਾਲ-ਨਾਲ ਇੱਕ ਚੰਗੇ ਡਾਂਸਰ ਵਾਲੇ ਗੁਣ ਵੀ ਹਨ ਤੇ ਖੁਸ਼ੀ ਬੇਹੱਦ ਪਿਆਰੀ ਤੇ ਖੂਬਸੂਰਤ ਹੈ।" ਕੁਝ ਸਮਾਂ ਪਹਿਲਾਂ ਤਕ ਤਾਂ ਖ਼ਬਰਾਂ ਸੀ ਕਿ ਮਿਜਾਨ ਨੂੰ ਸੰਜੇ ਲੀਲਾ ਭੰਸਾਲੀ ਲੌਂਚ ਕਰਨ ਵਾਲੇ ਹਨ। ਹੁਣ ਕਰਨ ਮਿਜਾਨ ਤੇ ਖੁਸ਼ੀ ਨੂੰ ਕਿਸ ਫ਼ਿਲਮ ਦੇ ਨਾਲ ਲੌਂਚ ਕਰਦੇ ਹਨ।

© 2016 News Track Live - ALL RIGHTS RESERVED