ਕੋਈ ਵੀ ਭਾਰਤੀ ਨਾਗਰਿਕ ਦੋ ਦੇਸ਼ਾਂ ਦਾ ਨਾਗਰਿਕ ਨਹੀਂ ਹੋ ਸਕਦਾ

Apr 30 2019 03:59 PM
ਕੋਈ ਵੀ ਭਾਰਤੀ ਨਾਗਰਿਕ ਦੋ ਦੇਸ਼ਾਂ ਦਾ ਨਾਗਰਿਕ ਨਹੀਂ ਹੋ ਸਕਦਾ

ਨਵੀਂ ਦਿੱਲੀ:

ਲੋਕ ਸਭਾ ਚੋਣਾਂ 2019 ਵਿਚਾਲੇ ਰਾਹੁਲ ਗਾਂਧੀ ਦੀ ਨਾਗਰਿਕਤਾ 'ਤੇ ਸਵਾਲ ਉੱਠ ਰਹੇ ਹਨ। ਬੀਜੇਪੀ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਸਾਂਸਦ ਸੁਬਰਮਣੀਅਮ ਸਵਾਮੀ ਨੇ ਇਸ ਵਿਵਾਦ ਬਾਰੇ ਗ੍ਰਹਿ ਮੰਤਰੀ ਨੂੰ ਸ਼ਿਕਾਇਤ ਕਰ ਦਿੱਤੀ ਹੈ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਰਾਹੁਲ ਨੂੰ ਨੋਟਿਸ ਵੀ ਭੇਜਿਆ ਹੈ। ਰਾਹੁਲ ਨੂੰ 15 ਦਿਨਾਂ ਅੰਦਰ ਇਸ ਦਾ ਜਵਾਬ ਦੇਣਾ ਹੈ। ਹੁਣ ਸਵਾਲ ਇਹ ਹੈ ਕਿ ਕੀ ਇੱਕ ਭਾਰਤੀ ਦੋ ਦੇਸ਼ਾਂ ਦੀ ਨਾਗਰਿਕਤਾ ਲੈ ਸਕਦਾ ਹੈ? ਅੱਜ ਤੁਹਾਨੂੰ ਨਾਗਰਿਕਤਾ ਦੇ ਕਾਨੂੰਨ ਦੀ ਸਾਰੀ ਜਾਣਕਾਰੀ ਦਵਾਂਗੇ।
ਸੋਧ ਵਾਲੇ ਨਾਗਰਿਕਤਾ ਐਕਟ 1955 ਅਨੁਸਾਰ ਕੋਈ ਵੀ ਭਾਰਤੀ ਨਾਗਰਿਕ ਦੋ ਦੇਸ਼ਾਂ ਦਾ ਨਾਗਰਿਕ ਨਹੀਂ ਹੋ ਸਕਦਾ। ਜੇ ਉਹ ਅਜਿਹਾ ਕਰਦਾ ਹੈ ਤਾਂ ਐਕਟ ਦੀ ਧਾਰਾ 9 ਤਹਿਤ ਉਸ ਦੀ ਨਾਗਰਿਕਤਾ ਖ਼ਤਮ ਹੋ ਜਾਂਦੀ ਹੈ। ਕਾਨੂੰਨ ਅਨੁਸਾਰ ਜੇ ਭਾਰਤ ਦਾ ਕੋਈ ਵੀ ਨਾਗਰਿਕ ਰਹਿਣ ਜਾਂ ਕਿਸੇ ਹੋਰ ਕਾਰਨ ਕਰਕੇ ਦੂਜੇ ਦੇਸ਼ ਦੀ ਨਾਗਰਿਕਤਾ ਲੈਂਦਾ ਹੈ ਤਾਂ ਉਸ ਦੀ ਪਹਿਲੇ ਦੇਸ਼ ਦੀ ਨਾਗਰਿਕਤਾ ਰੱਦ ਹੋ ਜਾਂਦੀ ਹੈ।
ਭਾਰਤ ਵਿੱਚ ਕਿਸ ਨੂੰ ਨਾਗਰਿਕਤਾ ਮਿਲਦੀ ਹੈ?
ਸੰਵਿਧਾਨ ਲਾਗੂ ਹੋਣ ਤੋਂ ਬਾਅਦ ਯਾਨੀ, 26 ਜਨਵਰੀ 1950 ਜਾਂ ਉਸ ਦੇ ਬਾਅਦ ਭਾਰਤ ਵਿੱਚ ਜਨਮ ਲੈਣ ਵਾਲਾ ਬੱਚਾ ਭਾਰਤ ਦਾ ਨਾਗਰਿਕ ਹੈ। ਇਸ ਵਿੱਚ ਵਿਦੇਸ਼ੀਆਂ ਦੇ ਬੱਚੇ ਸ਼ਾਮਲ ਨਹੀਂ।
ਸੰਵਿਧਾਨ ਲਾਗੂ ਹੋਣ ਤੋਂ ਬਾਅਦ ਭਾਰਤ ਦੇ ਬਾਹਰ ਕਿਸੇ ਹੋਰ ਦੇਸ਼ ਵਿੱਚ ਜਨਮਿਆ ਬੱਚਾ ਵੀ ਭਾਰਤ ਦਾ ਨਾਗਰਿਕ ਹੋਏਗਾ ਜੇ ਉਸ ਦੇ ਮਾਪਿਆਂ ਵਿੱਚੋਂ ਕੋਈ ਇੱਕ ਜਣਾ ਭਾਰਤੀ ਹੋਏ।
ਇਸ ਤੋਂ ਇਲਾਵਾ ਪੰਜੀਕਰਨ ਰਾਹੀਂ ਨਾਗਰਿਕਤਾ ਲਈ ਜਾ ਸਕਦੀ ਹੈ। ਪੰਜੀਕਰਨ ਲਈ ਉਹ ਵਿਅਕਤੀ ਅਪਲਾਈ ਕਰ ਸਕਦਾ ਹੈ ਜੋ ਅਪਲਾਈ ਕਰਨ ਵਾਲੀ ਤਾਰੀਖ਼ ਤੋਂ ਪੰਜ ਸਾਲ ਪਹਿਲਾਂ ਭਾਰਤ ਵਿੱਚ ਰਹਿ ਰਿਹਾ ਹੋਏ।
ਭਾਰਤ ਵਿੱਚ ਵਿਆਹ ਕਰ ਚੁੱਕੀਆਂ ਜਾਂ ਕਰਵਾਉਣ ਵਾਲੀਆਂ ਮਹਿਲਾਵਾਂ ਨੂੰ ਵੀ ਨਾਗਰਿਕਤਾ ਮਿਲੇਗੀ।
ਭਾਰਤ ਵਿੱਚ ਦੋਹਰੀ ਨਾਗਰਿਕਤਾ ਦਾ ਕਾਨੂੰਨ

ਜੋ ਵਿਅਕਤੀ ਸੁਤੰਤਰਤਾ ਦੇ ਬਾਅਦ ਜਾਂ ਪਹਿਲਾਂ ਭਾਰਤ ਤੋਂ ਜਾ ਕੇ ਕਿਸੇ ਹੋਰ ਦੇਸ਼ਾਂ ਵੱਸ ਗਏ, ਉਨ੍ਹਾਂ ਲਈ ਭਾਰਤ ਸਰਕਾਰ ਨੇ ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ (OIC) ਵਿੱਚ ਦੋਹਰੀ ਨਾਗਰਿਕਤਾ ਦਾ ਪ੍ਰਬੰਧ ਕੀਤਾ ਹੈ। OIC ਕਾਰਡ ਵਾਲੇ ਭਾਰਤੀ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ ਤੇ ਨਾ ਹੀ ਉਹ ਖਤੀਬਾੜੀ ਸਬੰਧੀ ਸੰਪੱਤੀ ਖ਼ਰੀਦ ਕਰ ਸਕਦੇ ਹਨ।

© 2016 News Track Live - ALL RIGHTS RESERVED