ਖਿਡਾਰੀਆਂ ਦਾ ਸਿਆਸਤ ਨਾਲ ਗੂੜ੍ਹਾ ਤੇ ਪੁਰਾਣਾ ਨਾਤਾ ਰਿਹਾ

Mar 18 2019 03:53 PM
ਖਿਡਾਰੀਆਂ ਦਾ ਸਿਆਸਤ ਨਾਲ ਗੂੜ੍ਹਾ ਤੇ ਪੁਰਾਣਾ ਨਾਤਾ ਰਿਹਾ

ਨਵੀਂ ਦਿੱਲੀ:

ਕਹਿੰਦੇ ਹਨ ਕਿ ਖੇਡ ਤੇ ਸਿਆਸਤ ਨੂੰ ਵੱਖੋ-ਵੱਖ ਰੱਖਣਾ ਚਾਹੀਦਾ ਹੈ ਪਰ ਖਿਡਾਰੀਆਂ ਦਾ ਸਿਆਸਤ ਨਾਲ ਗੂੜ੍ਹਾ ਤੇ ਪੁਰਾਣਾ ਨਾਤਾ ਰਿਹਾ ਹੈ। ਸਿਆਸਤ ਵਿੱਚ ਕਈ ਖਿਡਾਰੀਆਂ ਨੇ ਆਪਣੀ ਕਿਸਮਤ ਅਜਮਾਈ, ਕਈਆਂ ਨੂੰ ਜਿੱਤ ਮਿਲੀ ਤੇ ਕਈਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਨਵਜੋਤ ਸਿੰਘ ਸਿੱਧੂ, ਕੀਰਤੀ ਆਜ਼ਾਦ ਤੇ ਰਾਜਵਰਧਨ ਸਿੰਘ ਰਾਠੌਰ ਵਰਗੇ ਖਿਡਾਰੀ ਤਾਂ ਸਿਆਸਤ ਵਿੱਚ ਵੀ ਬਾਜ਼ੀ ਮਾਰ ਗਏ ਪਰ ਕਈ ਖਿਡਾਰੀਆਂ ਦੀ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।
ਮੌਜੂਦਾ ਖਿਡਾਰੀਆਂ ਦੀ ਗੱਲ ਕਰੀਏ ਤਾਂ ਰਾਜਵਰਧਨ ਸਿੰਘ ਰਾਠੌਰ, ਬੀਜੇਪੀ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਕ੍ਰਿਕੇਟਰ ਕੀਰਤੀ ਆਜ਼ਾਦ, ਸਾਬਕਾ ਫੁਟਬਾਲ ਕਪਤਾਨ ਪ੍ਰਸੂਨ ਬੈਨਰਜੀ (ਤ੍ਰਿਣਮੂਲ ਕਾਂਗਰਸ) ਤੇ ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਕੇ ਨਾਰਾਇਣ ਸਿੰਘ ਦੇਵ (ਬੀਜੇਡੀ) ਲੋਕ ਸਭਾ ਦੇ ਮੈਂਬਰ ਹਨ। ਡਬਲ ਟ੍ਰੈਪ ਨਿਸ਼ਾਨੇਬਾਜ਼ ਰਾਠੌਰ 2017 ਵਿੱਚ ਦੇਸ਼ ਦੇ ਪਹਿਲੇ ਅਜਿਹੇ ਖੇਡ ਮੰਤਰੀ ਬਣੇ ਜੋ ਖਿਡਾਰੀ ਰਹੇ ਹਨ। ਉਹ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਹਨ।

 

15ਵੀਂ ਲੋਕ ਸਭਾ ਵਿੱਚ ਵਿੱਚ ਆਜ਼ਾਕ ਤੇ ਨਾਰਾਇਣ ਸਿੰਘ ਦੇਵ ਤੋਂ ਇਲਾਵਾ ਸਾਬਕਾ ਕ੍ਰਿਕਟ ਕਪਤਾਨ ਅਜ਼ਹਰੂਦੀਨ (ਕਾਂਗਰਸ) ਤੇ ਨਵਜੋਤ ਸਿੰਘ ਸਿੱਧੂ ਵੀ ਮੈਂਬਰ ਸਨ। ਅਜਹਰ 2014 ਵਿੱਚ ਵੀ ਮੁਰਾਦਾਬਾਦ ਤੋਂ ਚੋਣਾਂ ਲੜੇ ਸੀ ਪਰ ਹਾਰ ਗਏ ਸੀ। ਸਿੱਧੂ 2014 ਵਿੱਚ ਲੋਕ ਸਭਾ ਦੀ ਟਿਕਟ ਨਾ ਮਿਲਣ ਬਾਅਦ ਸਿਰਫ ਵਿਧਾਨ ਸਭਾ ਮੈਂਬਰ ਸਨ ਪਰ ਬੀਜੇਪੀ ਛੱਡ ਕੇ ਕਾਂਗਰਸ ਵੱਲ ਆ ਗਏ ਸਨ।

ਕੌਣ ਕਿੱਥੋਂ ਕਦੋਂ ਹਾਰਿਆ ਤੇ ਕਦੋਂ ਜਿੱਤਿਆ?

ਮਸ਼ਹੂਰ ਫੁਟਬਾਲਰ ਬਾਈਚੁੰਗ ਭੂਟੀਆ 2014 ਵਿੱਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਸੀ ਪਰ ਹਾਰ ਗਏ।

ਸਾਬਕਾ ਕ੍ਰਿਕੇਟਰ ਮੁਹੰਮਦ ਕੈਫ ਨੇ 2009 ਵਿੱਚ ਕਾਂਗਰਸ ਦੀ ਟਿਕਟ ਤੋਂ ਉੱਤਰ ਪ੍ਰਦੇਸ਼ ਦੇ ਫੂਲਪੁਰ ਤੋਂ ਚੋਣਾਂ ਲੜੀਆਂ ਪਰ ਉਹ ਵੀ ਹਾਰ ਗਏ।

ਸਾਬਕਾ ਕੌਮੀ ਤੈਰਾਕੀ ਚੈਂਪੀਅਨ ਤੇ ਅਦਾਕਾਰਾ ਨਫੀਸਾ ਅਲੀ 2004 ਵਿੱਚ ਕਾਂਗਰਸ ਤੇ 2009 ਵਿੱਚ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਰਹੀ, ਪਰ ਦੋਵੇਂ ਵਾਰ ਹਾਰ ਪੱਲੇ ਪਈ।

2004 ਦੀਆਂ ਲੋਕ ਸਭਾ ਚੋਣਾਂ ਵਿੱਚ ਐਥਲੀਟ ਜਿਓਤਿਰਮਯ ਸਿਕੰਦਰ ਨੇ ਪੱਛਮ ਬੰਗਾਲ ਦੀ ਕ੍ਰਿਸ਼ਨਾਨਗਰ ਸੀਟ ਤੋਂ ਚੋਣ ਜਿੱਤੀ।

ਕ੍ਰਿਕੇਟਰ ਚੇਤਨ ਚੌਹਾਨ 1991 ਤੇ 1998 ਵਿੱਚ ਅਮਰੋਹਾ ਤੋਂ ਚੋਣ ਜਿੱਤੇ।

ਸਾਬਕਾ ਹਾਕੀ ਕਪਤਾਨ ਅਸਲਮ ਸ਼ੇਰ ਖਾਨ 1984 ਵਿੱਚ ਲੋਕ ਸਭਾ ਮੈਂਬਰ ਸੀ। ਉਹ 1991 ਵਿੱਚ ਵੀ ਜਿੱਤੇ ਪਰ ਉਸ ਦੇ ਵਾਰ ਚਾਰ ਵਾਰ ਚੋਣਾਂ ਹਾਰ ਗਏ।

ਸਾਬਕਾ ਹਾਕੀ ਕਪਤਾਨ ਦਿਲੀਪ ਟਿਰਕੀ ਉੜੀਸਾ ਤੋਂ ਰਾਜ ਸਭਾ ਮੈਂਬਰ ਸਨ। ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮ ਸੀ ਮੈਰੀਕਾਮ ਵੀ ਰਾਜ ਸਭਾ ਮੈਂਬਰ ਰਹੀ।

ਕਿਆਸਰਾਈਆਂ ਹਨ ਕਿ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਵੀ ਇਨ੍ਹਾਂ ਚੋਣਾਂ ਵਿੱਚ ਸਿਆਸੀ ਪਾਰੀ ਦਾ ਆਗਾਜ਼ ਕਰ ਸਕਦੇ ਹਨ।

© 2016 News Track Live - ALL RIGHTS RESERVED