ਭਾਰਤੀ ਸਫ਼ੀਰ ਦੇ ਘਰ ਦੀ ਬਿਜਲੀ ਕੱਟਣ ਦਾ ਨਵਾਂ ਮਾਮਲਾ

Jan 01 2019 03:35 PM
ਭਾਰਤੀ ਸਫ਼ੀਰ ਦੇ ਘਰ ਦੀ ਬਿਜਲੀ ਕੱਟਣ ਦਾ ਨਵਾਂ ਮਾਮਲਾ

ਨਵੀਂ ਦਿੱਲੀ:

ਭਾਰਤ ਨੇ ਇਲਜ਼ਾਮ ਲਾਇਆ ਹੈ ਕਿ ਪਾਕਿਸਤਾਨ ਉਨ੍ਹਾਂ ਦੇ ਸਫ਼ੀਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਬਿਜਲੀ ਕੱਟਣ ਦਾ ਇਲਜ਼ਾਮ ਲੱਗਾ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿੱਚ ਭਾਰਤੀ ਸਫ਼ੀਰਾਂ ਨੇ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਸੀ।
ਹੁਣ ਪਾਕਿਸਤਾਨ ਵਿੱਚ ਭਾਰਤੀ ਸਫ਼ੀਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਲੜੀ ’ਚ ਭਾਰਤੀ ਸਫ਼ੀਰ ਦੇ ਘਰ ਦੀ ਬਿਜਲੀ ਕੱਟਣ ਦਾ ਨਵਾਂ ਮਾਮਲਾ ਜੁੜ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਲੰਘੇ ਮੰਗਲਵਾਰ ਨੂੰ ਇਸਲਾਮਾਬਾਦ ਵਿੱਚ ਰਹਿੰਦੇ ਭਾਰਤੀ ਸਫ਼ੀਰ ਦੇ ਘਰ ਦਾ ਬਿਜਲੀ ਕੁਨੈਕਸ਼ਨ ਕਰੀਬ ਚਾਰ ਘੰਟਿਆਂ ਲਈ ਕੱਟ ਦਿੱਤਾ ਗਿਆ।
ਅਧਿਕਾਰਤ ਸੂਤਰਾਂ ਮੁਤਾਬਕ ਭਾਰਤੀ ਹਾਈ ਕਮਿਸ਼ਨ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਕੋਲ ਇਸ ਸਬੰਧੀ ਇਤਰਾਜ਼ ਦਰਜ ਕਰਵਾ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਭਾਰਤੀ ਮਿਸ਼ਨ ਨੇ ਮੰਤਰਾਲੇ ਨੂੰ ਲਿਖੇ ਨੋਟ ਵਿੱਚ ਸਾਫ਼ ਕਰ ਦਿੱਤਾ ਕਿ ਦੋਇਮ ਸਕੱਤਰ ਦੀ ਰਿਹਾਇਸ਼ ਵਿੱਚ ਬਿਜਲੀ ਦੀ ਕੋਈ ਗੜਬੜੀ ਨਹੀਂ ਸੀ, ਜਿਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਬਿਜਲੀ ਸਪਲਾਈ ਜਾਣਬੁੱਝ ਕੇ ਕੱਟੀ ਗਈ। ਭਾਰਤੀ ਹਾਈ ਕਮਿਸ਼ਨ ਨੇ ਪਾਕਿਸਤਾਨ ਨੂੰ ਗੁਜ਼ਾਰਸ਼ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਏ ਕਿ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਾ ਵਾਪਰੇ।

© 2016 News Track Live - ALL RIGHTS RESERVED