ਬੇਜੋਸ ਕੋਲ ਅਮੇਜ਼ਨ ਦੇ 12 ਫ਼ੀਸਦ ਸ਼ੇਅਰ ਰਹਿ ਗਏ

Apr 05 2019 03:37 PM
ਬੇਜੋਸ ਕੋਲ ਅਮੇਜ਼ਨ ਦੇ 12 ਫ਼ੀਸਦ ਸ਼ੇਅਰ ਰਹਿ ਗਏ

ਨਵੀਂ ਦਿੱਲੀ:

ਅਮੇਜ਼ਨ ਦੇ ਸੀਈਓ ਜੈਫ ਬੇਜੋਸ ਦੇ ਤਲਾਕ ਦੀ ਪ੍ਰਕਿਰੀਆ ਪੂਰੀ ਹੋ ਗਈ ਹੈ। ਉਨ੍ਹਾਂ ਨੇ ਆਪਣੀ ਪਤਨੀ ਮੈਕੇਂਜੀ ਨੂੰ ਤਲਾਕ ਦੇ ਦਿੱਤਾ ਹੈ ਜਿਸ ਤੋਂ ਬਾਅਦ ਉਸ ਦੇ ਹਿੱਸੇ 4% ਸ਼ੇਅਰ ਆਇਆ ਹੈ ਯਾਨੀ ਜੈਫ ਦੀ ਕੁੱਲ ਕਮਾਈ 'ਚੋਂ 36.5 ਅਰਬ ਡਾਲਰ। ਇਸ ਦੇ ਨਾਲ ਹੀ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਿ 36.5 ਅਰਬ ਡਾਲਰ ਪਤਨੀ ਨੂੰ ਦੇਣ ਤੋਂ ਬਾਅਦ ਵੀ ਜੈਫ ਬੇਜੋਸ 114 ਅਰਬ ਡਾਲਰ ਦੀ ਨੇਟਬਰਥ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ।
ਇਸ ਤਲਾਕ ਤੋਂ ਬਾਅਦ ਬੇਜੋਸ ਕੋਲ ਅਮੇਜ਼ਨ ਦੇ 12 ਫ਼ੀਸਦ ਸ਼ੇਅਰ ਰਹਿ ਗਏ ਹਨ। ਤਲਾਕ ਦੀ ਪ੍ਰਕਿਰੀਆ ‘ਚ ਜੈਫ ਨੂੰ ਪਤਨੀ ਮੈਕੇਂਜੀ ਦੇ ਵੋਟਿੰਗ ਰਾਈਟ ਵੀ ਮਿਲ ਗਏ ਹਨ ਜਿਸ ਦਾ ਮਲਤਬ ਹੈ ਕਿ ਕੰਪਨੀ ਦੇ ਕਿਸੇ ਵੀ ਫੈਸਲੇ ‘ਚ ਜੈਫ ਨੂੰ ਮੈਕੇਂਜੀ ਤੋਂ ਪੁੱਛਣ ਦੀ ਲੋੜ ਨਹੀਂ ਹੋਵੇਗੀ।
ਦੋਵਾਂ ਦੇ ਤਲਾਕ ਦਾ ਕਾਰਨ ਟੀਵੀ ਐਂਕਰ ਲੌਰੇਨ ਸਾਂਚੇਜ ਹੈ। ਇੱਕ ਮੈਗਜ਼ੀਨ ਮੁਤਾਬਕ ਬੇਜੋਸ ਅਤੇ ਸਾਂਚੇਜ ਰਿਲੇਸ਼ਨਸ਼ਿਪ ‘ਚ ਹਨ। ਮੈਗਜ਼ੀਨ ਨੇ ਦੋਵਾਂ ਦੀ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ ਸੀ।

© 2016 News Track Live - ALL RIGHTS RESERVED