ਵਿਆਹ ਸਬੰਧੀ ਇੱਕ ਅਨੋਖਾ ਕਾਨੂੰਨ

ਵਿਆਹ ਸਬੰਧੀ ਇੱਕ ਅਨੋਖਾ ਕਾਨੂੰਨ

ਪਣਜੀ:

ਗੋਆ ਸਰਕਾਰ ਹੁਣ ਵਿਆਹ ਸਬੰਧੀ ਇੱਕ ਅਨੋਖਾ ਕਾਨੂੰਨ ਬਣਾਉਣ ਜਾ ਰਹੀ ਹੈ। ਨਵੇਂ ਨਿਯਮ ਮੁਤਾਬਕ ਗੋਆ ਵਿੱਚ ਕਿਸੇ ਵੀ ਸ਼ਖ਼ਸ ਨੂੰ ਵਿਆਹ ਕਰਾਉਣ ਤੋਂ ਪਹਿਲਾਂ HIV ਟੈਸਟ ਕਰਾਉਣਾ ਲਾਜ਼ਮੀ ਹੋਏਗਾ। ਇਹ ਨਿਯਮ ਜਲਦ ਲਾਗੂ ਹੋਏਗਾ। ਇਸ ਵਿਸ਼ੇ ਵਿੱਚ ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਸਰਕਾਰ ਇਸ ਫੈਸਲੇ 'ਤੇ ਵਿਚਾਰ ਕਰ ਰਹੀ ਹੈ। ਇਸ ਦੇ ਬਾਅਦ ਜਲਦ ਇਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਜਾਏਗਾ।
ਸਿਹਤ ਮੰਤਰੀ ਨੇ ਮਾਨਸੂਨ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਕਿਹਾ ਕਿ ਇੱਕ ਕਾਨੂੰਨ ਮੰਤਰੀ ਹੋਣ ਦੇ ਨਾਤੇ ਲੋਕਾਂ ਦੇ ਹਿੱਤ ਬਾਰੇ ਸੋਚਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਹ ਚਾਹੁੰਦੇ ਹਨ ਕਿ ਵਿਆਹ ਤੋਂ ਪਹਿਲਾਂ HIV ਟੈਸਟ ਕਰਾਉਣ ਦਾ ਕਾਨੂੰਨ ਬਣੇ। ਇਸ ਲਈ ਪਬਲਿਕ ਹੈਲਥ ਐਕਟ ਵਿੱਚ ਬਦਲਾਅ ਕੀਤਾ ਜਾਏਗਾ।
ਜੇ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਦਾ ਕਾਨੂੰਨ ਲਾਗੂ ਕਰਨ ਵਾਲਾ ਗੋਆ ਪਹਿਲਾ ਸੂਬਾ ਬਣ ਜਾਏਗਾ। ਇਸ ਤੋਂ ਪਹਿਲਾਂ 2006 ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਸਤਾਵ ਸਾਹਮਣੇ ਰੱਖਿਆ ਗਿਆ ਸੀ। ਤਤਕਾਲੀ ਸਿਹਤ ਮੰਤਰੀ ਦਇਆਨੰਦ ਨਾਰਵੇਕਰ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਸੀ। ਹਾਲਾਂਕਿ ਉਹ ਲਾਗੂ ਨਹੀਂ ਹੋ ਪਾਇਆ ਸੀ।

© 2016 News Track Live - ALL RIGHTS RESERVED