ਦੇਸ਼ ਦੀ ਕਿਹੜੀ ਪਾਰਟੀ ਦੇ ਬੈਂਕ ਖਾਤੇ ‘ਚ ਸਭ ਤੋਂ ਜ਼ਿਆਦਾ ਪੈਸੇ

ਦੇਸ਼ ਦੀ ਕਿਹੜੀ ਪਾਰਟੀ ਦੇ ਬੈਂਕ ਖਾਤੇ ‘ਚ ਸਭ ਤੋਂ ਜ਼ਿਆਦਾ ਪੈਸੇ

ਨਵੀਂ ਦਿੱਲੀ:

ਲੋਕ ਸਭਾ ਚੋਣਾਂ ਦੀ ਸਰਗਰਮੀਆਂ ਸਿਖਰਾਂ 'ਤੇ ਹਨ। ਸਾਰੀਆਂ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ ਅਤੇ ਇਸ ‘ਚ ਸਾਰੇ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ‘ਚ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਦੇਸ਼ ਦੀ ਕਿਹੜੀ ਪਾਰਟੀ ਦੇ ਬੈਂਕ ਖਾਤੇ ‘ਚ ਸਭ ਤੋਂ ਜ਼ਿਆਦਾ ਪੈਸੇ ਹਨ।
ਚੋਣ ਕਮਿਸ਼ਨ ਦੀ ਇੱਕ ਰਿਪੋਰਟ ਮੁਤਾਬਕ ਬਹੁਜਨ ਸਮਾਜ ਪਾਰਟੀ ਦੇ ਕੋਲ ਦੇਸ਼ ਦੀ ਕਿਸੇ ਵੀ ਸਿਆਸੀ ਪਾਰਟੀ ਨਾਲੋਂ ਕਿਤੇ ਜ਼ਿਆਦਾ ਪੈਸਾ ਹੈ। ਜੀ ਹਾਂ, ਮਾਇਆਵਤੀ ਦੀ ਪਾਰਟੀ ਦੇ ਵੱਖ-ਵੱਖ ਬੈਂਕ ਖਾਤਿਆਂ ‘ਚ 670 ਕਰੋੜ ਰੁਪਏ ਹਨ। ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ ਸਮਾਜਵਾਦੀ ਪਾਰਟੀ।
ਅਖਿਲੇਸ਼ ਯਾਦਵ ਦੀ ਪਾਰਟੀ ਦੇ ਕੋਲ 471 ਕਰੋੜ ਰੁਪਏ ਹਨ। ਇੱਥੇ ਦਿਲਚਸਪ ਗੱਲ ਹੈ ਕਿ ਪੈਸਿਆਂ ਦੇ ਮਾਮਲੇ ‘ਚ ਦੇਸ਼ ਦੀ ਸਭ ਤੋਂ ਵੱਡੀਆਂ ਪਾਰਟੀਆਂ ਬੀਜੇਪੀ ਅਤੇ ਕਾਂਗਰਸ, ਬੀਐਸਪੀ-ਐਸਪੀ ਤੋਂ ਕੀਤੇ ਪਿੱਛੇ ਹਨ। ਕਾਂਗਰਸ ਕੋਲ 196 ਕਰੋੜ ਰੁਪਏ ਬੈਂਕ ਬੈਲੇਂਸ ਹੈ ਜਦੋਂਕਿ ਬੀਜੇਪੀ ਕੋਲ 82 ਕਰੋੜ ਰੁਪਏ ਬੈਂਕ ਬੈਲੇਂਸ ਹੈ। ਉੱਧਰ ਆਮ ਆਦਮੀ ਪਾਰਟੀ ਕੋਲ ਸਿਰਫ 3 ਕਰੋੜ ਰੁਪਏ ਹੀ ਬੈਂਕ ਬੈਲੇਂਸ ਹੈ।

© 2016 News Track Live - ALL RIGHTS RESERVED