ਭਾਜਪਾ ਅਤੇ ਅਕਾਲੀ ਵਰਕਰਾਂ ਅੰਦਰ ਬੇਚੈਨੀ ਪਾਈ ਜਾ ਰਹੀ

Apr 20 2019 03:13 PM
ਭਾਜਪਾ ਅਤੇ ਅਕਾਲੀ ਵਰਕਰਾਂ ਅੰਦਰ ਬੇਚੈਨੀ ਪਾਈ ਜਾ ਰਹੀ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਵਲੋਂ ਆਪਣੇ ਉਮੀਦਵਾਰ ਦਾ ਅਜੇ ਤੱਕ ਵੀ ਐਲਾਨ ਨਾ ਕੀਤੇ ਜਾਣ ਕਾਰਨ ਹਲਕੇ ਦੇ ਭਾਜਪਾ ਅਤੇ ਅਕਾਲੀ ਵਰਕਰਾਂ ਅੰਦਰ ਬੇਚੈਨੀ ਪਾਈ ਜਾ ਰਹੀ ਹੈ | ਜਦੋਂ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰ ਸੁਨੀਲ ਜਾਖੜ ਨੇ ਆਪਣੀ ਚੋਣ ਮੁਹਿੰਮ ਭਖਾਅ ਦਿੱਤੀ ਹੈ | ਇੱਥੋਂ ਤੱਕ ਕਿ ਹਲਕੇ ਨਾਲ ਸਬੰਧਿਤ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਵਲੋਂ ਵੀ ਆਪੋ-ਆਪਣੇ ਹਲਕਿਆਂ ਅੰਦਰ ਸ੍ਰੀ ਜਾਖੜ ਦੇ ਹੱਕ 'ਚ ਚੋਣ ਰੈਲੀਆਂ ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ | ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਟਰ ਮਸੀਹ ਚੀਦਾ ਨੇ ਵੀ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਖ਼ਾਸ ਕਰਕੇ ਇਸਾਈ ਭਾਈਚਾਰੇ ਦੇ ਕੁਝ ਨੌਜਵਾਨਾਂ ਵਲੋਂ ਸ੍ਰੀ ਚੀਦਾ ਦੀ ਚੋਣ ਮੁਹਿੰਮ 'ਚ ਸਰਗਰਮੀ ਦਿਖਾਈ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਸ੍ਰੀ ਚੀਦਾ ਦੇ ਹੱਕ 'ਚ ਖੁੱਲ• ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਪਰ ਭਾਜਪਾ ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਦੀ ਚੋਣ ਨੂੰ ਲੈ ਕੇ ਅਜੇ ਵੀ ਸੱਸੋ ਪੰਜੇ 'ਚ ਪਈ ਹੋਈ ਹੈ | ਇਥੋਂ ਤੱਕ ਕਿ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਕਮਲ ਸ਼ਰਮਾ ਅਜੇ ਵੀ ਉਮੀਦਵਾਰ ਦਾ ਐਲਾਨ ਇਕ-ਦੋ ਦਿਨਾਂ 'ਚ ਹੋ ਜਾਣਾ ਸੰਭਵ ਦੱਸ ਰਹੇ ਹਨ | ਇਥੇ ਜ਼ਿਕਰਯੋਗ ਹੈ ਕਿ ਭਾਜਪਾ ਵਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਿਸੇ ਫ਼ਿਲਮੀ ਅਭਿਨੇਤਾ ਨੰੂ ਸ੍ਰੀ ਜਾਖੜ ਦੇ ਮੁਕਾਬਲੇ ਚੋਣ ਮੈਦਾਨ 'ਚ ਉਤਾਰੇ ਜਾਣ ਦੀ ਜਾਣਕਾਰੀ ਮਿਲ ਰਹੀ ਸੀ | ਇਸ ਦੇ ਲਈ ਸੰਨੀ ਦਿਓਲ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ ਛਿੜੀ ਸੀ | ਇਸ ਦੇ ਇਲਾਵਾ ਕੁਝ ਹੋਰ ਫ਼ਿਲਮੀ ਸਿਤਾਰਿਆਂ ਦੇ ਨਾਂਅ ਵੀ ਉੱਭਰ ਕੇ ਸਾਹਮਣੇ ਆਏ ਸਨ | ਪਰ ਤਾਜ਼ਾ ਜਾਣਕਾਰੀ ਅਨੁਸਾਰ ਹੁਣ ਜਦੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕੋਈ ਫ਼ਿਲਮੀ ਸਟਾਰ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਲਈ ਸਹਿਮਤ ਨਹੀਂ ਹੋਇਆ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸ੍ਰੀ ਖੰਨਾ ਦੀ ਮੌਤ ਦੇ ਬਾਅਦ ਜਦੋਂ ਪਿਛਲੀ ਵਾਰ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਹੋਈ ਸੀ ਤਾਂ ਉਸ ਸਮੇਂ ਵੀ ਸ੍ਰੀ ਸਲਾਰੀਆ ਅਤੇ ਸ੍ਰੀਮਤੀ ਕਵਿਤਾ ਖੰਨਾ ਵਿਚਾਲੇ ਟਿਕਟ ਪ੍ਰਾਪਤ ਕਰਨ ਲਈ ਵੱਡੀ ਜੱਦੋ ਜਹਿਦ ਚੱਲੀ ਸੀ | ਇਸ ਕਾਰਨ ਪਿਛਲੀ ਵਾਰ ਵੀ ਭਾਜਪਾ ਵਲੋਂ ਸ੍ਰੀ ਸਲਾਰੀਆ ਦੇ ਨਾਂਅ ਦਾ ਐਲਾਨ ਬਹੁਤ ਦੇਰੀ ਨਾਲ ਕੀਤਾ ਗਿਆ ਸੀ ਅਤੇ ਇਸ ਦਾ ਨੁਕਸਾਨ ਵੀ ਕਿਸੇ ਨਾ ਕਿਸੇ ਰੂਪ 'ਚ ਭਾਜਪਾ ਨੂੰ ਹੋਇਆ ਸੀ | ਇਥੋਂ ਤੱਕ ਕਿ ਸ੍ਰੀ ਸਲਾਰੀਆ ਖ਼ੁਦ ਇਹ ਮੰਨਦੇ ਹਨ ਕਿ ਉਨ•ਾਂ ਦੇ ਨਾਂਅ ਦਾ ਦੇਰੀ ਨਾਲ ਐਲਾਨ ਹੋਣ ਕਾਰਨ ਉਹ ਪੂਰੀ ਯੋਜਨਾਬੰਦੀ ਹੀ ਨਹੀਂ ਸਨ ਕਰ ਸਕੇ | ਇਹੋ ਹਾਲਾਤ ਇਸ ਸਮੇਂ ਵੀ ਬਣਦੇ ਨਜ਼ਰ ਆ ਰਹੇ ਹਨ | ਇਸ ਕਾਰਨ ਜਿੱਥੇ ਭਾਜਪਾ ਆਗੂ ਤੇ ਵਰਕਰ ਬੇਚੈਨ ਹਨ ਉੱਥੇ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਤੇ ਵਰਕਰ ਵੀ ਉਮੀਦਵਾਰ ਦੇ ਐਲਾਨ 'ਚ ਹੋ ਰਹੀ ਦੇਰੀ ਕਾਰਨ ਭਾਜਪਾ ਪ੍ਰਤੀ ਰੋਸ ਜ਼ਾਹਿਰ ਕਰ ਰਹੇ ਹਨ | ਇਸ ਸਬੰਧੀ ਕੁਝ ਅਕਾਲੀ-ਭਾਜਪਾ ਆਗੂਆਂ 'ਤੇ ਵਰਕਰਾਂ ਨਾਲ ਗੱਲਬਾਤ ਕਰਨ 'ਤੇ ਉਨ•ਾਂ ਕਿਹਾ ਕਿ ਉਮੀਦਵਾਰ ਦੇ ਐਲਾਨ 'ਚ ਹੋ ਰਹੀ ਦੇਰੀ ਕਾਰਨ ਇਹ ਚੋਣ ਇਕ ਪਾਸੜ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਭਾਜਪਾ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ | ਉਨ•ਾਂ ਭਾਜਪਾ ਹਾਈਕਮਾਂਡ ਤੋਂ ਮੰਗ ਕੀਤੀ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਦਾ ਤੁਰੰਤ ਐਲਾਨ ਕੀਤਾ ਜਾਵੇ |

© 2016 News Track Live - ALL RIGHTS RESERVED