ਲਿਮਟ ਤੈਅ ਹੋਣ ਨਾਲ ਭਾਰਤੀਆਂ ਨੂੰ ਵੱਡਾ ਨੁਕਸਾਨ

Jun 20 2019 03:18 PM
ਲਿਮਟ ਤੈਅ ਹੋਣ ਨਾਲ ਭਾਰਤੀਆਂ ਨੂੰ ਵੱਡਾ ਨੁਕਸਾਨ

ਨਵੀਂ ਦਿੱਲੀ:

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਸਰਕਾਰ ਭਾਰਤੀਆਂ ਨੂੰ ਐਚ-1 ਬੀ ਵੀਜ਼ਾ ਦੇਣ ਦੀ ਲਿਮਟ 10% ਤੋਂ 15% ਤਕ ਸੀਮਤ ਕਰਨ ‘ਤੇ ਵਿਚਾਰ ਕਰ ਰਹੀ ਹੈ। ਨਿਊਜ਼ ਏਜੰਸੀ ਰਾਈਟਰਸ ਨੇ ਬੁੱਧਵਾਰ ਰਾਤ ਇਸ ਦੀ ਜਾਣਕਾਰੀ ਦਿੱਤੀ। ਅਮਰੀਕਾ ਹਰ ਸਾਲ 85000 ਐਚ-1 ਬੀ ਵੀਜ਼ਾ ਜਾਰੀ ਕਰਦਾ ਹੈ ਜਿਸ ‘ਚ ਸਭ ਤੋਂ ਜ਼ਿਆਦਾ 70 ਫੀਸਦੀ ਭਾਰਤੀ ਕਰਮਚਾਰੀਆਂ ਨੂੰ ਮਿਲਦੇ ਹਨ। ਲਿਮਟ ਤੈਅ ਹੋਣ ਨਾਲ ਭਾਰਤੀਆਂ ਨੂੰ ਵੱਡਾ ਨੁਕਸਾਨ ਹੋਏਗਾ।
ਰਾਈਟਰਸ ਨੇ ਸੂਤਰਾਂ ਮੁਤਾਬਕ ਅਮਰੀਕਾ ਉਨ੍ਹਾਂ ਦੇਸ਼ਾਂ ਲਈ ਐਚ-1 ਵੀਜ਼ਾ ਦੀ ਸੀਮਾ ਤੈਅ ਕਰਨ ਦੀ ਸੋਚ ਰਿਹਾ ਹੈ ਜੋ ਵਿਦੇਸ਼ੀ ਕੰਪਨੀਆਂ ਨੂੰ ਸਥਾਨਕ ਪੱਧਰ ‘ਤੇ ਡੇਟਾ ਸਟੋਰ ਕਰਨ ਲਈ ਮਜਬੂਰ ਕਰਦੇ ਹਨ। ਭਾਰਤ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਆਰਬੀਆਈ ਨੇ ਪਿਛਲੇ ਸਾਲ ਡੇਟਾ ਲੋਕਲਾਈਜੇਸ਼ਨ ਪਾਲਸੀ ਲਾਗੂ ਕੀਤੀ ਸੀ। ਇਸ ਤਹਿਤ ਵੀਜ਼ਾ, ਮਾਸਟਰਕਾਰਡ ਜਿਹੇ ਵਿਦੇਸ਼ੀ ਕੰਪਨੀਆਂ ਨੂੰ ਟ੍ਰਾਂਜੈਕਸ਼ਨ ਨਾਲ ਜੋੜ ਡੇਟਾ ਵਿਦੇਸ਼ੀ ਸਰਵਰ ਦੀ ਥਾਂ ਭਾਰਤ ‘ਚ ਹੀ ਸਟੋਰ ਕਰਦੇ ਹਨ। ਅਮਰੀਕੀ ਕੰਪਨੀਆਂ ਤੇ ਉੱਥੇ ਦੀ ਸਰਕਾਰ ਨੂੰ ਇਸ 'ਤੇ ਇਤਰਾਜ਼ ਹੈ।
ਦੂਜੇ ਦੇਸ਼ਾਂ ਦੇ ਕਰਮਚਾਰੀਆਂ ਨੂੰ ਆਪਣੇ ਇੱਥੇ ਕੰਮ ਕਰਨ ਦੀ ਮਨਜੂਰੀ ਦੇਣ ਲਈ ਅਮਰੀਕਾ ਹਰ ਸਾਲ ਐਚ-1 ਬੀ ਵੀਜ਼ਾ ਜਾਰੀ ਕਰਦਾ ਹੈ। ਇਸ ਵੀਜ਼ਾ ਦੇ ਆਧਾਰ ‘ਤੇ ਸ਼ੁਰੂਆਤ ‘ਚ 3 ਸਾਲ ਤਕ ਅਮਰੀਕਾ ‘ਚ ਕੰਮ ਕਰਨ ਦੀ ਮਨਜੂਰੀ ਮਿਲਦੀ ਹੈ। ਇਸ ਨੂੰ ਬਾਅਦ ‘ਚ ਵਧਾ ਕੇ 6 ਸਾਲ ਕੀਤਾ ਜਾ ਸਕਦਾ ਹੈ। ਭਾਰਤੀ ਆਈਟੀ ਸੈਕਟਰ ਇਸ ਦਾ ਜ਼ਿਆਦਾ ਫਾਇਦਾ ਲੈਂਦੇ ਹਨ। ਭਾਰਤੀ ਆਈਟੀ ਕੰਪਨੀਆਂ ਲਈ ਅਮਰੀਕਾ ਸਭ ਤੋਂ ਵੱਡਾ ਬਾਜ਼ਾਰ ਹੈ।

© 2016 News Track Live - ALL RIGHTS RESERVED