ਪਾਰਟੀ 2047 ਤਕ ਸੱਤਾ ‘ਚ ਰਹੇਗੀ

ਪਾਰਟੀ 2047 ਤਕ ਸੱਤਾ ‘ਚ ਰਹੇਗੀ

ਅਗਰਤਲਾ:

ਬੀਜੇਪੀ ਜਨਰਲ ਸਕੱਤਾ ਰਾਮ ਮਾਧਵ ਨੇ ਸ਼ੁਰਕਵਾਰ ਨੂੰ ਦਾਅਵਾ ਕੀਤਾ ਹੈ ਕਿ ਬੀਜੇਪੀ ਪਾਰਟੀ ਕਾਂਗਰਸ ਦਾ ਰਿਕਾਰਡ ਤੋੜੇਗੀ ਅਤੇ ਉਹ 2047 ਤਕ ਸੱਤਾ ‘ਚ ਬਣੇ ਰਹਿਣਗੇ। ਬੀਜੇਪੀ ਨੇਤਾ ਨੇ ਕਿਹਾ, ਜੇਕਰ ਕੋਈ ਪਾਰਟੀ 1950 ਤੋਂ 1977 ਤਕ ਸੱਤਾ ‘ਚ ਰਹੀ ਤਾਂ ਉਹ ਹੈ ਕਾਂਗਰਸ। ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਮੋਦੀ ਜੀ ਇਸ ਰਿਕਾਰਡ ਨੂੰ ਤੋੜਣਗੇ।”
ਉਨ੍ਹਾਂ ਅੱਗੇ ਕਿਹਾ, “ਨਰੇਂਦਰ ਮੋਦੀ ਦੀ ਨੁਮਾਇੰਦਗੀ ‘ਚ ਬੀਜੇਪੀ ਸਰਕਾਰ ਲੰਬਾ ਸਫ਼ਰ ਤੈਅ ਕਰੇਗੀ। ਸਾਨੂੰ ਯਕੀਨ ਹੈ ਕਿ ਪਾਰਟੀ 2047 ਤਕ ਸੱਤਾ ‘ਚ ਰਹੇਗੀ, ਜਦੋਂ ਦੇਸ਼ ਆਜ਼ਾਦੀ ਦਾ ਸ਼ਤਾਬਦੀ ਜਸ਼ਨ ਮਨਾ ਰਹੇ ਹੋਣਗੇ। ਰਾਸ਼ਟਰਵਾਦ ਬੀਜੇਪੀ ਦੇ ਡੀਐਨਏ ‘ਚ ਹੈ।”
ਰਾਮ ਮਾਧਵ ਅਗਰਤਲਾ ‘ਚ ਰਵਿੰਦਰ ਤਸਵਾਰਸ਼ਿਕ ਭਵਨ ‘ਚ ਪਾਰਟੀ ਦੀ ਜਿੱਤ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਨੇ ਕਿਹਾ, “ਅਸੀਂ ਪਿਛਲੇ ਪੰਜ ਸਾਲਾਂ ਤੋਂ ਫਿਰਕੂ ਅਸ਼ਾਂਤੀ, ਭ੍ਰਿਸ਼ਟਾਚਾਰ ਨੂੰ ਰੋਕਣ ‘ਚ ਕਾਮਯਾਬ ਰਹੇ ਅਤੇ ਮਜ਼ਬੂਤ ਭਾਰਤ ਦਾ ਨਿਰਮਾਣ ਕਰਨ ਅਤੇ ਆਰਥਿਕ ਸਥਿਰਤਾ ਲਿਆਉਣ ਕਰਕੇ ਸਾਨੂੰ ਸ਼ਾਨਦਾਰ ਜਿੱਤ ਮਿਲੀ।”
ਮਾਧਵ ਨੇ ਕਿਹਾ ਕਿ ਸੰਸਦ ਤਕ ਪਹੁੰਚਣ ਲਈ ਸਾਡੀ ਪਾਰਟੀ ਨੇ ਫ਼ੌਜ ਦੀ ਉਪਲਬਧੀਆਂ ਦਾ ਸਹਾਰਾ ਨਹੀਂ ਲਿਆ। ਰਾਮ ਮਾਧਵ ਨੇ ਪੂਰਬੀ-ਉੱਤਰ ਭਾਰਤ ‘ਚ ਬੀਜੇਪੀ ਦੀ ਜਿੱਤ ‘ਚ ਅਹਿਮ ਭੁਮਿਕਾ ਨਿਭਾਈ ਹੈ।

© 2016 News Track Live - ALL RIGHTS RESERVED