ਦੇਸ਼ ਦੇ 6 ਕਰੋੜ ਮੁਲਾਜ਼ਮਾਂ ਨੂੰ ਤਿਉਹਾਰਾਂ ਦਾ ਤੋਹਫਾ

ਦੇਸ਼ ਦੇ 6 ਕਰੋੜ ਮੁਲਾਜ਼ਮਾਂ ਨੂੰ ਤਿਉਹਾਰਾਂ ਦਾ ਤੋਹਫਾ

ਨਵੀਂ ਦਿੱਲੀ:

ਕੇਂਦਰ ਸਰਕਾਰ ਨੇ ਦੇਸ਼ ਦੇ 6 ਕਰੋੜ ਮੁਲਾਜ਼ਮਾਂ ਨੂੰ ਤਿਉਹਾਰਾਂ ਦਾ ਤੋਹਫਾ ਦਿੱਤਾ ਹੈ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਐਲਾਨ ਕੀਤਾ ਹੈ ਕਿ ਤਿਉਹਾਰਾਂ ਤੋਂ ਪਹਿਲਾਂ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਨਾਲ ਸਬੰਧਤ ਸੰਗਠਨ (ਈਪੀਐਫ਼ਓ) ਜਲਦੀ ਹੀ ਵਿੱਤੀ ਸਾਲ 2018-19 ਲਈ ਜਮ੍ਹਾਂ ਰਾਸ਼ੀ ’ਤੇ 8.65 ਫੀਸਦ ਵਿਆਜ ਦੇਵੇਗਾ।
ਉਨ੍ਹਾਂ ਕਿਹਾ ਕਿ ਇਹ ਰਾਸ਼ੀ ਮੈਂਬਰਾਂ ਦੇ ਖਾਤਿਆਂ ਵਿੱਚ ਆ ਜਾਏਗੀ। ਗੰਗਵਾਰ ਨੇ ਕਿਹਾ ਕਿ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਨਾਲ ਸਬੰਧਤ ਸੰਗਠਨ (ਈਪੀਐਫ਼ਓ) ਜਲਦੀ ਹੀ ਵਿੱਤੀ ਸਾਲ 2018-19 ਲਈ ਆਪਣੇ 6 ਕਰੋੜ ਮੈਂਬਰਾਂ ਨੂੰ ਪੀਐਫ਼ ਵਿੱਚ ਜਮ੍ਹਾਂ ਰਾਸ਼ੀ ’ਤੇ 8.65 ਫੀਸਦ ਵਿਆਜ ਦੇਵੇਗਾ।
ਯਾਦ ਰਹੇ ਈਪੀਐਫਓ ਨੇ ਵਿੱਤੀ ਸਾਲ 2017-18 ਵਿੱਚ ਜਮ੍ਹਾਂ ਰਾਸ਼ੀ ’ਤੇ 8.55 ਫੀਸਦ ਵਿਆਜ਼ ਦਿੱਤਾ ਸੀ। ਇਸ ਮਗਰੋਂ ਸਰਕਾਰ ਨੇ ਵਿਆਜ਼ ਦਰ 8.65 ਫੀਸਦ ਦਾ ਐਲਾਨ ਕੀਤਾ ਸੀ ਪਰ ਇਹ ਅਜੇ ਤੱਕ ਲਾਗੂ ਨਹੀਂ ਹੋਇਆ। ਹੁਣ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਤਿਉਹਾਰਾਂ ਤੋਂ ਪਹਿਲਾਂ ਇਹ ਲਾਗੂ ਹੋ ਜਾਏਗਾ।

© 2016 News Track Live - ALL RIGHTS RESERVED