ਇੱਕ ਪੁਲਿਸ ਫਾਰੈਂਸਿਕ ਸਾਇੰਸ ਯੂਨੀਵਰਸਿਟੀ ਬਣਾਈ ਜਾਵੇਗੀ

ਇੱਕ ਪੁਲਿਸ ਫਾਰੈਂਸਿਕ ਸਾਇੰਸ ਯੂਨੀਵਰਸਿਟੀ ਬਣਾਈ ਜਾਵੇਗੀ

ਨਵੀਂ ਦਿੱਲੀ:

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਾਨੂੰਨ ਵਿਵਸਥਾ ਨੂੰ ਮਜ਼ਬੂਤੀ ਦੇਣ ਤੇ ਪੁਲਿਸ ਨੂੰ ਆਧੁਨਿਕ ਬਣਾਉਣ ਲਈ ਦੇਸ਼ ਭਰ ਦੀ ਪੁਲਿਸ ਵਿਵਸਥਾ ਵਿੱਚ ਵਿਆਪਕ ਸੁਧਾਰ ਦੇ ਸੰਕੇਤ ਦਿੱਤੇ ਹਨ।
ਬੁੱਧਵਾਰ ਨੂੰ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਬਿਊਰੋ (BPDRD) ਦੇ ਸਥਾਪਨਾ ਦਿਵਸ ਸਮਾਗਮ ਵਿੱਚ ਉਨ੍ਹਾਂ ਕਿਕਹਾ ਕਿ ਕੌਮੀ ਪੱਧਰ 'ਤੇ ਇੱਕ ਪੁਲਿਸ ਫਾਰੈਂਸਿਕ ਸਾਇੰਸ ਯੂਨੀਵਰਸਿਟੀ ਬਣਾਈ ਜਾਵੇਗੀ। ਹਰ ਸੂਬੇ ਵਿੱਚ ਇਸ ਨਾਲ ਕਾਲਜ ਜੁੜੇ ਰਹਿਣਗੇ। ਇਸ ਬਾਰੇ ਡ੍ਰਾਫਟ ਨੂੰ ਜਲਦ ਹੀ ਕੈਬਨਿਟ ਸਾਹਮਣੇ ਰੱਖਿਆ ਜਾਵੇਗਾ।
ਸ਼ਾਹ ਨੇ ਕਿਹਾ ਕਿ ਹੁਣ ਥਰਡ ਡਿਗਰੀ (ਤਸ਼ੱਦਦ) ਦਾ ਜ਼ਮਾਨਾ ਨਹੀਂ ਹੈ। ਪੁਲਿਸ ਨੂੰ ਵਿਗਿਆਨਕ ਤਰੀਕੇ ਨਾਲ ਜਾਂਚ ਕਰਨ ਦੀ ਲੋੜ ਹੈ। ਅਪਰਾਧ ਤੇ ਅਪਰਾਧਿਕ ਸੋਚ ਵਾਲੇ ਲੋਕਾਂ ਤੋਂ ਪੁਲਿਸ ਨੂੰ ਹਮੇਸ਼ਾ ਚਾਰ ਕਦਮ ਅੱਗੇ ਰਹਿਣਾ ਚਾਹੀਦਾ ਹੈ। ਇਸ ਲਈ ਸ਼ਾਹ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪਰਾਧਿਕ ਮਾਨਕਿਸਕਤਾ ਅਤੇ ਅਪਰਾਧ ਦੇ ਤਰੀਕਿਆਂ ਬਾਰੇ ਅਧਿਐਨ ਕਰਨ ਲਈ ਨੈਸ਼ਨਲ ਮਾਡਲ ਆਪਰੇਂਡੀ ਬਿਊਰੋ ਦੀ ਸਥਾਪਨਾ 'ਤੇ ਵਿਚਾਰ ਕਰਨ ਲਈ ਕਿਹਾ ਹੈ।

© 2016 News Track Live - ALL RIGHTS RESERVED