ਜੰਮੂ-ਕਸ਼ਮੀਰ ‘ਚ ਸਥਿਤੀ ਹੁਣ ਬਹਿਤਰ ਹੁੰਦੀ ਜਾ ਰਹੀ

ਜੰਮੂ-ਕਸ਼ਮੀਰ ‘ਚ ਸਥਿਤੀ ਹੁਣ ਬਹਿਤਰ ਹੁੰਦੀ ਜਾ ਰਹੀ

ਨਵੀਂ ਦਿੱਲੀ:

ਨੈਸ਼ਨਲ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਸਥਿਤੀ ਹੁਣ ਬਹਿਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ, “ਜੰਮੂ ਕਸ਼ਮੀਰ ‘ਚ ਸਥਿਤੀ ਮੇਰੇ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਠੀਕ ਹੁੰਦੀ ਨਜ਼ਰ ਆ ਰਹੀ ਹੈ। ਮਹਿਜ਼ ਇੱਕ 6 ਅਗਸਤ ਦੀ ਘਟਨਾ ਜ਼ਰੂਰ ਹੋਈ ਜਿਸ ‘ਚ ਇੱਕ ਨੌਜਵਾਨ ਕੁੜੀ ਦੀ ਜਾਨ ਗਈ ਸੀ ਪਰ ਉਸ ਦੀ ਮੌਤ ਗੋਲ਼ੀ ਲੱਗਣ ਕਾਰਨ ਨਹੀਂ ਹੋਈ। ਪੋਸਟਮਾਰਟਮ ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਸ ਨੌਜਵਾਨ ਦੀ ਮੌਤ ਕਿਤੇ ਸਖ਼ਤ ਚੀਜ਼ ਨਾਲ ਉਸ ‘ਤੇ ਹਮਲਾ ਕਰਨ ਕਰਕੇ ਹੋਈ ਹੈ।
ਡੋਭਾਲ ਨੇ ਅੱਗੇ ਕਿਹਾ, 'ਕਸ਼ਮੀਰ ਦੇ ਲੋਕ ਇਸ ਫੈਸਲੇ ਤੋਂ ਖੁਸ਼ ਹਨ। ਸੈਨਾ ਦੇ ਅੱਤਿਆਚਾਰਾਂ ਦਾ ਕੋਈ ਸਵਾਲ ਨਹੀਂ ਉੱਠਦਾ, ਸੂਬਾ ਪੁਲਿਸ ਅਤੇ ਕੁਝ ਕੇਂਦਰੀ ਬਲ ਜਨਤਕ ਵਿਵਸਥਾ ਸੰਭਾਲ ਰਹੇ ਹਨ। ਭਾਰਤੀ ਸੈਨਾ ਉੱਥੇ ਅੱਤਵਾਦੀਆਂ ਨਾਲ ਲੜਣ ਲਈ ਹੈ।'
ਇਸ ਦੇ ਨਾਲ ਡੋਭਾਲ ਨੇ ਕਿਹਾ ਕਿ ਪਾਕਿਸਤਾਨ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 230 ਪਾਕਿਸਤਾਨੀ ਅੱਤਵਾਦੀਆਂ ਨੂੰ ਸਪੌਟ ਕੀਤਾ ਗਿਆ, ੳਨ੍ਹਾਂ ਚੋਂ ਕੁਝ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।”
ਦੱਸ ਦਈਏ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਹੋਣ ਤੋਂ ਬਾਅਦ ਰਾਸ਼ਟਰੀ ਸੁੱਰਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਸ਼ਮੀਰ ‘ਚ ਲੋਕਾਂ ਨਾਲ ਮਿਲਣ ਜੁਲਣ ਦੀ ਮੁਹਿੰਮ ਸ਼ੁਰੂ ਕੀਤੀ ਹੈ।

© 2016 News Track Live - ALL RIGHTS RESERVED