ਭਾਰਤ-ਪਾਕਿ ਜੰਗਾਂ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ, ਪੰਜਾਬੀ ਤੇ ਸਿੱਖਾਂ ਨੂੰ ਝੱਲਣਾ ਪਿਆ

Oct 08 2019 06:26 PM
ਭਾਰਤ-ਪਾਕਿ ਜੰਗਾਂ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ, ਪੰਜਾਬੀ ਤੇ ਸਿੱਖਾਂ ਨੂੰ ਝੱਲਣਾ ਪਿਆ

ਚੰਡੀਗੜ੍ਹ:

ਕਸ਼ਮੀਰ ਮਸਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਇੱਕ ਦੂਜੇ ਨੂੰ ਜੰਗ ਦੀਆਂ ਧਮਕੀਆਂ ਦੇ ਰਹੇ ਹਨ। ਵਿਦੇਸ਼ੀ ਦਖਲ ਕਰਕੇ ਦੋਵੇਂ ਦੇਸ਼ ਕੁਝ ਸ਼ਾਂਤ ਹੋਏ ਹਨ ਪਰ ਸਰਹੱਦ 'ਤੇ ਤਣਾਅ ਬਰਕਰਾਰ ਹੈ। ਸਰਹੱਦੀ ਸੂਬੇ ਪੰਜਾਬ ਦੀਆਂ ਬਹੁਤੀਆਂ ਸਿਆਸੀ ਪਾਰਟੀਆਂ ਵੀ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਵਕਾਲਤ ਕਰਦੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ (ਅ) ਦਾ ਵੱਖਰਾ ਸਟੈਂਡ ਹੈ।
ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਭਾਰਤ-ਪਾਕਿ ਜੰਗਾਂ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ, ਪੰਜਾਬੀ ਤੇ ਸਿੱਖਾਂ ਨੂੰ ਝੱਲਣਾ ਪਿਆ ਹੈ ਜਦੋਂਕਿ ਜੰਗ ਦਾ ਫ਼ੈਸਲਾ ਭਾਰਤ ’ਚ ਦਿੱਲੀ ਤੇ ਪਾਕਿਸਤਾਨ ਦਾ ਇਸਲਾਮਾਬਾਦ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜੇ ਭਾਰਤ ਪਾਕਿ ਜੰਗ ਲੱਗਦੀ ਹੈ ਤਾਂ ਪਰਮਾਣੂ ਹਥਿਆਰਾਂ ਜ਼ਰੀਏ ਪਹਿਲਾਂ ਨਾਲੋਂ ਕਈ ਗੁਣਾ ਵੱਧ ਨੁਕਸਾਨ ਹੋਵੇਗਾ। ਮਾਨ ਦਾ ਕਹਿਣਾ ਹੈ ਕਿ ਸਿੱਖ ਲੀਡਰਾਂ ਵਿੱਚ ਰਾਜਸੀ ਚੇਤਨਾ ਦੀ ਘਾਟ ਕਾਰਨ ਪਹਿਲਾਂ ਭਾਰਤ-ਪਾਕਿ ਵੰਡ ਵੇਲੇ ਪੰਜਾਬ ਦੇ ਦੋ ਹਿੱਸੇ ਹੋਏ, ਫਿਰ ਆਜ਼ਾਦ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਨੂੰ ਵੱਡੇ ਪੰਜਾਬੀ ਬੋਲਦੇ ਇਲਾਕੇ ਦੇ ਕੇ ਪੰਜਾਬੀਆਂ ਨਾਲ ਧੱਕਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਾਜਾਇਜ਼ ਖਨਣ ’ਤੇ ਜ਼ਮੀਨਾਂ ਤਬਾਹ ਕਰ ਦਿੱਤੀਆਂ ਹਨ ਤੇ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਹੱਦ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਹੈ, ਇੱਥੇ ਫਲ ਤੇ ਸਬਜ਼ੀਆਂ ਦੀ ਪੈਕਿੰਜਿੰਗ ਦਾ ਵੱਡਾ ਕਾਰੋਬਾਰ ਪ੍ਰਫੁੱਲਤ ਹੋ ਸਕਦਾ ਹੈ। ਬੀਜੇਪੀ ਦੀ ਸਰਕਾਰ ਵਿੱਚ ਅਕਾਲੀ ਦਲ ਦੀ ਹਰਸਿਮਰਤ ਕੌਰ ਫੂਡ ਪ੍ਰਾਸੈਸਿੰਗ ਮੰਤਰੀ ਹੈ ਪਰ ਉਨ੍ਹਾਂ ਕਦੇ ਇਸ ਰੁਜ਼ਗਾਰ ਨੂੰ ਹੁਲਾਰਾ ਦੇ ਕੇ ਹਲਕੇ ’ਚ ਕੋਈ ਵੱਡੀ ਸਨਅਤ ਲਾਉਣ ਵੱਲ ਧਿਆਨ ਨਹੀਂ ਦਿੱਤਾ।

© 2016 News Track Live - ALL RIGHTS RESERVED