ਪੀਐਮ ਆਵਾਸ ਯੋਜਨਾ ਦੇ ਨਾਂ ’ਤੇ ਠੱਗੀ ਮਾਰਦਾ ਗ੍ਰਿਫ਼ਤਾਰ

ਪੀਐਮ ਆਵਾਸ ਯੋਜਨਾ ਦੇ ਨਾਂ ’ਤੇ ਠੱਗੀ ਮਾਰਦਾ ਗ੍ਰਿਫ਼ਤਾਰ

ਚੰਡੀਗੜ੍ਹ:

ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਦੋ ਹਜ਼ਾਰ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਵਾਲੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਫਰੀਦਾਬਾਦ ਦਾ ਰਹਿਣ ਵਾਲਾ ਇਹ ਸ਼ਖ਼ਸ ਲੋਕਾਂ ਨਾਲ ਪੀਐਮ ਆਵਾਸ ਯੋਜਨਾ ਦੇ ਨਾਂ ’ਤੇ ਠੱਗੀ ਮਾਰਦਾ ਸੀ। ਪੁਲਿਸ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਮੁਲਜ਼ਮ ਦਾ ਨਾਂ ਰਾਜੇਂਦਰ ਤ੍ਰਿਪਾਠੀ ਹੈ। ਰਾਜੇਂਦਰ ਨੇ ਦਿੱਲੀ ਦੇ ਨਹਿਰੂ ਪਲੇਸ ਵਿੱਚ ਨੈਸ਼ਨਲ ਹਾਊਸਿੰਗ ਡਵੈਲਪਮੈਂਟ ਆਰਗੇਨਾਈਜ਼ੇਸ਼ਨ ਦੇ ਨਾਂ ’ਤੇ ਟਰੱਸਟ ਦਾ ਦਫ਼ਤਰ ਖੋਲ੍ਹਿਆ ਹੋਇਆ ਸੀ। ਇਸ ਲਈ ਉਸ ਨੇ ਵੈਬਸਾਈਟ ਵੀ ਬਣਵਾਈ ਹੋਈ ਸੀ ਜਿਸ ਉੱਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਲਾਈ ਗਈ ਸੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸਸਤਾ ਘਰ ਦਿਵਾਉਣ ਦੇ ਨਾਂ ’ਤੇ ਰਾਜੇਂਦਰ ਹਰ ਸ਼ਿਕਾਰ ਕੋਲੋਂ 1500-2000 ਰੁਪਏ ਵਸੂਲ ਕਰਦਾ ਸੀ। ਇਸ ਤਰ੍ਹਾਂ ਉਸ ਨੇ ਹਜ਼ਾਰਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ।
ਮੁਲਜ਼ਮ ਰਾਜੇਂਦਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ। ਉਸ ਨੇ ਗ੍ਰੈਜੂਏਸ਼ਨ ਦਾ ਪੜ੍ਹਾਈ ਕਰਨ ਬਾਅਦ NGO ਬਣਾਇਆ ਤੇ ਇਸੇ ਰਾਹੀਂ ਵੱਖ-ਵੱਖ ਤਰੀਕਿਆਂ ਰਾਹੀਂ ਲੋਕਾਂ ਨਾਲ ਠੱਗੀ ਮਾਰਦਾ ਗਿਆ। ਹੁਣ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਮੁਲਜ਼ਮ ਕੋਲੋਂ ਸਾਰਿ ਮਾਮਲਿਆਂ ਬਾਰੇ ਪੁੱਛਗਿੱਛ ਕਰੇਗੀ।

© 2016 News Track Live - ALL RIGHTS RESERVED