ਸਪਨਾ ਚੌਧਰੀ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ

ਸਪਨਾ ਚੌਧਰੀ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ

ਨਵੀਂ ਦਿੱਲੀ:

ਹਰਿਆਣਵੀ ਕਲਾਕਾਰ ਤੇ ਇੰਟਰਨੈੱਟ ਸਨਸਨੀ ਸਪਨਾ ਚੌਧਰੀ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਮਗਰੋਂ ਦਿੱਲੀ ਦੇ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਐਤਵਾਰ ਦੇਰ ਸ਼ਾਮ ਤਿਵਾਰੀ ਦੇ ਘਰੇ ਰਾਤ ਦੇ ਖਾਣੇ 'ਤੇ ਹੋਈ। ਮਨੋਜ ਤਿਵਾਰੀ ਦੇ ਸਲਾਹਕਾਰ ਨੀਲਕਾਂਤ ਬਖ਼ਸ਼ੀ ਨੇ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ।
ਇਸ ਮੁਲਾਕਾਤ ਮਗਰੋਂ ਸਵਾਲ ਉੱਠ ਰਹੇ ਹਨ ਕਿ ਕੀ ਸਪਨਾ ਚੌਧਰੀ ਬੀਜੇਪੀ ਵਿੱਚ ਸ਼ਾਮਲ ਹੋਵੇਗੀ? ਐਤਵਾਰ ਨੂੰ ਸਪਨਾ ਚੌਧਰੀ ਨੇ ਕਿਹਾ ਸੀ ਕਿ ਮਨੋਜ ਤਿਵਾਰੀ ਵੀ ਇੱਕ ਚੰਗੇ ਕਲਾਕਾਰ ਹਨ ਅਤੇ ਇਸੇ ਨਾਤੇ ਹੀ ਉਹ ਉਨ੍ਹਾਂ ਨੂੰ ਮਿਲਦੀ ਰਹਿੰਦੀ ਹੈ।
ਦਰਅਸਲ, ਸਪਨਾ ਚੌਧਰੀ ਅਤੇ ਪ੍ਰਿਅੰਕਾ ਗਾਂਧੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਸਪਨਾ ਚੌਧਰੀ ਕਾਂਗਰਸ ਵਿੱਚ ਸ਼ਾਮਲ ਹੋ ਗਈ ਹੈ।
ਕਾਂਗਰਸ ਨੇ ਵੀ ਸਪਨਾ ਚੌਧਰੀ ਵੱਲੋਂ ਭਰੇ ਕਾਗ਼ਜ਼ ਦਿਖਾਏ ਤੇ ਦਾਅਵਾ ਕੀਤਾ ਕਿ ਉਹ ਖ਼ੁਦ ਹੀ ਪਾਰਟੀ ਵਿੱਚ ਸ਼ਾਮਲ ਹੋਈ ਸੀ ਪਰ ਸਪਨਾ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਫੈਲੀਆਂ ਤਸਵੀਰਾਂ ਪੁਰਾਣੀਆਂ ਹਨ।

 

© 2016 News Track Live - ALL RIGHTS RESERVED