ਨੀ ਨੂੰ ਹੁਣ ਸਨਿਆਸ ਲੈ ਲੈਣਾ ਚਾਹੀਦਾ

Sep 20 2019 06:27 PM
ਨੀ ਨੂੰ ਹੁਣ ਸਨਿਆਸ ਲੈ ਲੈਣਾ ਚਾਹੀਦਾ

ਨਵੀਂ ਦਿੱਲੀ:

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸਨਿਆਸ ਨੂੰ ਲੈ ਚਰਚਾ ਹੁੰਦੀ ਰਹਿੰਦੀ ਹੈ। ਤਮਾਮ ਦਿੱਗਜ਼ ਇਸ ਬਾਰੇ ਆਪਣੀ ਰਾਏ ਦਿੰਦੇ ਰਹਿੰਦੇ ਹਨ। ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਕਿ ਧੋਨੀ ਨੂੰ ਹੁਣ ਸਨਿਆਸ ਲੈ ਲੈਣਾ ਚਾਹੀਦਾ ਹੈ, ਉਸ ਦਾ ਸਮਾਂ ਖ਼ਤਮ ਹੋ ਚੁੱਕਿਆ ਹੈ।
ਸਾਬਕਾ ਕਪਤਾਨ ਨੇ ਆਈਸੀਸੀ ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਅਦ ਇੱਕ ਵੀ ਮੁਕਾਬਲਾ ਨਹੀਂ ਖੇਡਿਆ। ਧੋਨੀ ਨੇ ਵੈਸਟਇੰਡੀਜ਼ ਦੌਰੇ ਤੋਂ ਵੀ ਨਾਂ ਵਾਪਸ ਲੈ ਲਿਆ ਸੀ। ਚੋਣਕਰਤਾ ਨੇ ਇਹ ਗੱਲ ਸਾਫ਼ ਕਰ ਦਿੱਤਾ ਸੀ ਕਿ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਉਹ ਟੀਮ ਦਾ ਹਿੱਸਾ ਹੋ ਸਕਦੇ ਹਨ।
ਗਾਵਸਕਰ ਨੇ ਇੱਕ ਟੀਵੀ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ, “ਇਹ ਕੋਈ ਨਹੀਂ ਜਾਣਦਾ ਕਿ ਧੋਨੀ ਦੇ ਦਿਮਾਗ ‘ਚ ਕੀ ਚੱਲ ਰਿਹਾ ਹੈ। ਸਿਰਫ ਉਹੀ ਦੱਸ ਸਕਦੇ ਹਨ ਕਿ ਭਾਰਤੀ ਕ੍ਰਿਕਟ ‘ਚ ਆਪਣੇ ਭਵਿੱਖ ਬਾਰੇ ਉਹ ਕੀ ਸੋਚ ਰਹੇ ਹਨ। ਪਰ ਮੈਨੂੰ ਲੱਗਦਾ ਹੈ ਕਿ ਹੁਣ ਧੋਨੀ 38 ਸਾਲ ਦੇ ਹੋ ਗਏ ਹਨ ਤੇ ਭਾਰਤ ਨੂੰ ਉਨ੍ਹਾਂ ਤੋਂ ਅੱਗੇ ਦਾ ਸੋਚਣਾ ਚਾਹੀਦਾ ਹੈ ਕਿਉਂਕਿ ਅਗਲਾ ਟੀ20 ਵਿਸ਼ਵ ਕੱਪ ਆਵੇਗਾ ਤਾਂ ਉਹ 39 ਸਾਲ ਦੇ ਹੋ ਚੁੱਕੇ ਹੋਣਗੇ।”
ਉਨ੍ਹਾਂ ਕਿਹਾ, ‘ਟੀਮ ‘ਚ ਉਨ੍ਹਾਂ ਦਾ ਹੋਣਾ ਹਮੇਸ਼ਾ ਮਾਇਨੇ ਰੱਖਦਾ ਹੈ। ਉਹ ਜੋ ਦੌੜਾਂ ਬਣਾਉਂਦੇ ਹਨ ਜਾਂ ਫੇਰ ਜੋ ਸਟੰਪਿੰਗ ਕਰਦੇ ਹਨ, ਸਿਰਫ ਉਸ ਨਾਲ ਨਹੀਂ ਸਗੋਂ ਮੈਦਾਨ ‘ਚ ਉਨ੍ਹਾਂ ਦਾ ਹੋਣਾ ਹੀ ਕਪਤਾਨ ਨੂੰ ਸ਼ਾਂਤ ਕਰ ਦਿੰਦਾ ਹੈ। ਇਸ ਦਾ ਕਾਰਨ ਹੈ ਕਿ ਕਪਤਾਨ ਨੂੰ ਉਨ੍ਹਾਂ ਦੇ ਸੁਝਾਅ ਮਿਲਦੇ ਰਹਿੰਦੇ ਹਨ ਜੋ ਵੱਡੀ ਗੱਲ ਹੈ ਪਰ ਮੈਂ ਇਹ ਵੀ ਮੰਨਦਾ ਹਾਂ ਕਿ ਉਨ੍ਹਾਂ ਦਾ ਸਮਾਂ ਆ ਗਿਆ ਹੈ।”
ਉਨ੍ਹਾਂ ਕਿਹਾ, ‘ਹਰ ਕਿਸੇ ਦੀ ਇੱਕ ਸੈਲਫ ਲਾਈਫ ਹੁੰਦੀ ਹੈ, ਧੋਨੀ ਪ੍ਰਤੀ ਮੈਂ ਸਨਮਾਨ ਰੱਖਦਾ ਹਾਂ ਤੇ ਲੱਖਾਂ ਫੈਨਸ ‘ਚ ਮੈਂ ਵੀ ਇੱਕ ਹਾਂ। ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਖੁਦ ਚਲੇ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਬਾਹਰ ਕੀਤਾ ਜਾਵੇ। ਉਨ੍ਹਾਂ ਨੂੰ ਆਪਣੀਆਂ ਸ਼ਰਤਾਂ ‘ਤੇ ਜਾਣਾ ਚਾਹੀਦਾ ਹੈ।”

© 2016 News Track Live - ALL RIGHTS RESERVED