ਪਿਆਜ਼ ਦਾ ਪ੍ਰਚੂਨ ਭਾਅ 70-80 ਰੁਪਏ ਪ੍ਰਤੀ ਕਿਲੋ ਦੇ ਦਰਮਿਆਨ

ਪਿਆਜ਼ ਦਾ ਪ੍ਰਚੂਨ ਭਾਅ 70-80 ਰੁਪਏ ਪ੍ਰਤੀ ਕਿਲੋ ਦੇ ਦਰਮਿਆਨ

ਨਵੀਂ ਦਿੱਲੀ:

ਸੀਮਤ ਸਪਲਾਈ ਕਰਕੇ ਰਾਜਧਾਨੀ ਦਿੱਲੀ ‘ਚ ਪਿਆਜ਼ ਦਾ ਪ੍ਰਚੂਨ ਭਾਅ 70-80 ਰੁਪਏ ਪ੍ਰਤੀ ਕਿਲੋ ਦੇ ਦਰਮਿਆਨ ਚੱਲ ਰਿਹਾ ਹੈ। ਗੱਢਿਆਂ ਦੀ ਇਹੀ ਕੀਮਤ ਦੇਸ਼ ਦੇ ਬਾਕੀ ਸੂਬਿਆਂ ‘ਚ ਵੀ ਹੈ। ਕੇਂਦਰ ਸਰਕਾਰ ਵੱਲੋਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਗੰਢੇ ਦੀਆਂ ਕੀਮਤਾਂ ਉੱਚ ਪੱਧਰ ‘ਤੇ ਬਣੀਆਂ ਹੋਈਆਂ ਹਨ।
ਪਿਆਜ਼ ਦੀ ਕੀਮਤਾਂ ‘ਤੇ ਰੋਕ ਲਾਉਣ ਲਈ, ਸਰਕਾਰ ਨੇ ਕਈ ਕਦਮ ਚੁੱਕੇ ਹਨ ਜਿਨ੍ਹਾਂ ‘ਚ ਨਿਰਯਾਤ ਪ੍ਰੇਰਕ ਵਾਪਸ ਲੈਣਾ ਤੇ ਘੱਟੋ ਘੱਟ ਨਿਰਯਾਤ ਮੁੱਲ ਵਧਾਉਣ ਵਰਗੇ ਕਦਮ ਸ਼ਾਮਲ ਹਨ। ਸਰਕਾਰ ਜਮ੍ਹਾਂਖੋਰਾਂ ਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕਰ ਰਹੀ ਹੈ।
ਜਿਵੇਂ-ਜਿਵੇਂ ਪਿਆਜ਼ ਦੀ ਕੀਮਤਾਂ ‘ਚ ਵਾਧਾ ਹੋ ਰਿਹਾ ਹੈ ਸੋਸ਼ਲ ਮੀਡੀਆ ‘ਤੇ ਲੋਕ ਇਹ ਦੱਸਣ ਲਈ ਮਜ਼ੇਦਾਰ ਫੰਨੀ ਮੀਮਸ ਦਾ ਸਹਾਰਾ ਲੈ ਰਹੀ ਹੈ ਕਿ ਕਿਵੇਂ ਮਹਿੰਗੀਆਂ ਕੀਮਤਾਂ ਦਾ ਪਿਆਜ਼ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਖ਼ਬਰਾਂ ਮੁਤਾਬਕ ਹੜ੍ਹ ਕਰਕੇ ਸਾਉਣੀ ਦੇ ਸੀਜ਼ਨ ‘ਚ ਪਿਆਜ਼ ਦਾ ਉਤਪਾਦਨ ਪ੍ਰਭਾਵਿਤ ਹੋਇਆ। ਮੌਜੂਦਾ ਸਮੇਂ ‘ਚ ਤਾਜ਼ਾ ਪਿਆਜ਼ ਉਪਲੱਬਧ ਨਹੀਂ। ਨਵਾਂ ਉਤਪਾਦਨ ਬਾਜ਼ਾਰ ‘ਚ ਨਵੰਬਰ ਤੋਂ ਆਉਣ ਦੀ ਸੰਭਾਵਨਾ ਹੈ। ਪਿਆਜ਼ ਦੀਆਂ ਕੀਮਤਾਂ ‘ਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਇਹ ਥੋੜ੍ਹੇ ਸਮੇਂ ਦੀ ਗੱਲ ਹੈ।

© 2016 News Track Live - ALL RIGHTS RESERVED